ਰਾਮਗੜ੍ਹ ਸੀਕਰੀ, 28 ਜਨਵਰੀ (ਕਟੋਚ)-ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਅਤੇ ਪੁਲਿਸ ਚੈਕਿੰਗ ਦੀ ਅਣਹੋਂਦ ਸਦਕਾ ਮੁਬਾਰਿਕਪੁਰ-ਤਲਵਾੜਾ ਅੰਤਰ ਰਾਜ਼ੀ ਸੜਕ ਮਾਰਗ 'ਤੇ ਰੇਤ ਬਜਰੀ ਲਿਜਾਂਦੇ ਟਿਪੱਰ ਜਿੱਥੇ ਟ੍ਰੈਫ਼ਿਕ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾ ਰਹੇ ਹਨ, ਬਾਵਜੂਦ ਇਸ ਦੇ ਪ੍ਰਸ਼ਾਸਨ ਪਤਾ ਨਹੀਂ ਕਿਉਂ ਅੱਖਾਂ ਤੇ ਕੰਨ ਬੰਦ ਕਰੀ ਬੈਠਾ ਹੈ | ਜਦੋਂ ਉਕਤ ਸੜਕ ਮਾਰਗ ਦਾ ਦੌਰਾ ਕੀਤਾ ਤਾਂ ਦੇਖਿਆ ਕਿ ਕੁੱਝ ਓਵਰ ਲੋਡ ਟਿੱਪਰ ਸੜਕ ਦੇ ਕਿਨਾਰੇ ਖੜ੍ਹੇ ਸਨ ਜਿਹੜੇ ਬਜਰੀ-ਰੇਤ ਨਾਲ ਬਾਡੀ ਤੋਂ ਉਪੱਰ ਤੱਕ ਭਰੇ ਹੋਏ ਸਨ ਅਤੇ ਕਿਸੇ ਵੀ ਚੀਜ਼ ਨਾਲ ਢਕੇ ਨਹੀਂ ਸਨ | ਓਵਰ ਲੋਡ ਟਿੱਪਰ ਜਿੱਥੇ ਸੜਕ ਨੂੰ ਤੋੜ ਕੇ ਇਸ ਦਾ ਨੁਕਸਾਨ ਕਰ ਰਹੇ ਹਨ, ਉੱਥੇ ਬਿਨਾਂ ਢਕਿਆ ਪ੍ਰਦੂਸ਼ਣ ਫੈਲਾ ਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ | ਸਥਾਨਕ ਲੋਕਾਂ ਦੀ ਮੰਗ ਹੈ ਕਿ ਰੇਤਾ ਬਜਰੀ ਲਿਜਾ ਰਹੇ ਉਕਤ ਟਿੱਪਰਾਂ ਦੀ ਨਿਰੰਤਰ ਨਿਗਰਾਨੀ ਕੀਤੀ ਜਾਵੇ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਬਣਦੀ ਕਾਰਵਾਈ ਯਕੀਨੀ ਬਣਾਈ ਜਾਵੇ |
ਟ੍ਰੈਫ਼ਿਕ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾ ਰਹੇ ਹਨ ਰੇਤ ਤੇ ਬਜਰੀ ਵਾਲੇ ਟਿੱਪਰ
ਅਜੀਤ ਡੈਸਕ
29-01-2026