13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਭਾਰਤੀਆ ਗ੍ਰਾਮੀਣ ਡਾਕ ਕਰਮਚਾਰੀ ਸੰਘ ਯੂਨੀਅਨ ਵਲੋਂ ਮੰਗਾਂ ਨੂੰ ਲੈ ਕੇ ਰੋਸ ਧਰਨਾ

Ad Position 21
No active advertisement
ਅਜੀਤ ਡੈਸਕ 29-01-2026

ਹੁਸ਼ਿਆਰਪੁਰ, 28 ਜਨਵਰੀ (ਨਰਿੰਦਰ ਸਿੰਘ ਬੱਡਲਾ)-ਭਾਰਤੀਆ ਗ੍ਰਾਮੀਣ ਡਾਕ ਕਰਮਚਾਰੀ ਸੰਘ ਯੂਨੀਅਨ ਦੇ ਸੈਂਟਰਲ ਹੈੱਡਕੁਆਟਰ ਵੱਲੋਂ ਦਿੱਤੇ ਸੱਦੇ 'ਤੇ ਡਾਕ ਕਰਮਚਾਰੀਆਂ ਵੱਲੋਂ ਦੇਸ਼ ਭਰ 'ਚ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਧਰਨੇ ਦਿੱਤੇ ਗਏ | ਇਸੇ ਤਹਿਤ ਜੋਗਿੰਦਰ ਸਿੰਘ ਕੁਰਾਲਾ ਡਵੀਜ਼ਨਲ ਸਕੱਤਰ ਦੀ ਅਗਵਾਈ 'ਚ ਹੁਸ਼ਿਆਰਪੁਰ ਮੁੱਖ ਡਾਕਘਰ 'ਚ ਵੀ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਉਨ੍ਹਾਂ ਕਿਹਾ ਕਿ ਇਹ ਧਰਨੇ ਜੀ.ਡੀ.ਐੱਸ. ਨੂੰ 8ਵੇਂ ਪੇ ਕਮਿਸ਼ਨ 'ਚ ਸ਼ਾਮਿਲ ਕਰਨ, ਅਲੱਗ ਕਮੇਟੀ ਬਣਨ 'ਤੇ ਉਸ ਦੀ ਰਿਪੋਰਟ ਵੀ ਇਸੇ ਪੇ ਕਮਿਸ਼ਨ ਨਾਲ ਜਾਰੀ ਕਰਨ, ਜੀ.ਡੀ.ਐਸ. ਨੂੰ ਦਿੱਤੇ ਟਾਰਗਟ ਨਾ ਪੂਰੇ ਕਰਨ 'ਤੇ ਨਜਾਇਜ਼ ਪਰੇਸ਼ਾਨ ਕਰਨਾ ਬੰਦ ਕਰਨ ਅਤੇ ਡੀ.ਡੀ.ਐੱਸ ਦੀਆਂ ਪੋਸਟਾਂ ਨੂੰ ਐਵੂਲੇਸ਼ਨ ਕਰਨ ਤੋਂ ਰੋਕਣ ਅਤੇ ਆਪਣੀਆਂ ਹੱਕੀ ਮੰਗਾਂ ਨੂੰ ਪ੍ਰਵਾਨ ਕਰਵਾਉਣ ਲਈ ਦਿੱਤੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਅਜੇ ਵੀ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ 26 ਫਰਵਰੀ ਨੂੰ ਚੰਡੀਗੜ੍ਹ ਦਫ਼ਤਰ ਸਾਹਮਣੇ 'ਤੇ 10 ਮਾਰਚ ਨੂੰ ਦਿੱਲੀ ਡਾਕ ਭਵਨ ਸਾਹਮਣੇ 1 ਦਿਨਾਂ ਧਰਨਾ ਦਿੱਤਾ ਜਾਵੇਗਾ | ਉਨ੍ਹਾਂ ਕਿਹਾ ਕਿ ਜੇਕਰ ਫਿਰ ਵੀ ਮੰਗਾਂ ਮਨਜ਼ੂਰ ਨਾ ਹੋਈਆਂ ਤਾਂ 18 ਮਈ ਨੂੰ ਨਵੀਂ ਦਿੱਲੀ ਡਾਕ ਭਵਨ ਸਾਹਮਣੇ ਭੁੱਖ ਹੜਤਾਲ ਸ਼ੁਰੂ ਕੀਤੀ ਜਾਵੇਗੀ | ਇਸ ਮੌਕੇ ਵੱਖ-ਵੱਖ ਡਾਕਘਰਾਂ ਦੇ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਅਕਾਲੀ ਆਗੂ ਧਾਲੀਵਾਲ ਦਾ ਕਾਂਗਰਸ 'ਚ ਸ਼ਾਮਿਲ ਹੋਣ 'ਤੇ ਸਨਮਾਨ ਅਗਲੀ ਖ਼ਬਰ ਅਮਿਤ ਸ਼ਾਹ ਦੀ ਮੋਗਾ ਰੈਲੀ ਪੰਜਾਬ 'ਚ ਭਾਜਪਾ ਨੂੰ ਨਵੀਂ ਦਿਸ਼ਾ ਦੇਵੇਗੀ-ਰਾਕੇਸ਼ ਰਾਠੌਰ
Ad Position 24