13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਰਮਨਪ੍ਰੀਤ ਹਸਪਤਾਲ 'ਚ ਸਰਬੱਤ ਦੇ ਭਲੇ ਲਈ ਸਮਾਗਮ

Ad Position 21
No active advertisement
ਅਜੀਤ ਡੈਸਕ 29-01-2026
ਗੜ੍ਹਸ਼ੰਕਰ, 28 ਜਨਵਰੀ (ਧਾਲੀਵਾਲ)-ਗੜ੍ਹਸ਼ੰਕਰ ਵਿਖੇ ਚੰਡੀਗੜ੍ਹ ਰੋਡ 'ਤੇ ਸਥਿਤ ਰਮਨਪ੍ਰੀਤ ਹਸਪਤਾਲ ਆਈ.ਵੀ.ਐੱਫ. ਸੈਂਟਰ ਵਿਖੇ ਸਰਬੱਤ ਦੇ ਭਲੇ ਲਈ ਸਾਲਾਨਾ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਉਪਰੰਤ ਨਾਨਕਸਰ ਕਲੇਰਾਂ ਤੋਂ ਪਹੁੰਚੇ ਰਾਗੀ ਸਿੰਘਾਂ ਵੱਲੋਂ ਸੰਗਤਾਂ ਨੂੰ ਮਨੋਹਰ ਕੀਰਤਨ ਅਤੇ ਕਥਾ ਵਿਚਾਰਾਂ ਦੁਆਰਾ ਨਿਹਾਲ ਕੀਤਾ ਗਿਆ | ਇਸ ਮੌਕੇ ਡਾ. ਜਸ ਭਾਟੀਆ ਅਤੇ ਡਾ. ਰਮਨਪ੍ਰੀਤ ਕੌਰ ਵੱਲੋਂ ਪਹੁੰਚੀਆਂ ਸੰਗਤਾਂ ਦਾ ਧੰਨਵਾਦ ਕਰਦਿਆਂ | ਸਮਾਗਮ ਵਿਚ ਡਾ. ਜੰਗ ਬਹਾਦਰ ਸਿੰਘ ਰਾਏ ਮੈਂਬਰ ਸ਼੍ਰੋਮਣੀ ਕਮੇਟੀ, ਆਪ ਆਗੂ ਸੋਮ ਨਾਥ ਬੰਗੜ, ਇੰਸਪੈਕਟਰ ਬਲਵਿੰਦਰ ਪਾਲ, ਐਡਵੋਕੇਟ ਹਰਪ੍ਰੀਤ ਸਿੰਘ, ਸੁਨੀਲ ਖੰਨਾ, ਤਰਲੋਕ ਸਿੰਘ ਨਾਗਪਾਲ, ਡਾ. ਆਤਮਜੀਤ ਸਿੰਘ ਨਾਗਪਾਲ, ਕੁਲਵਿੰਦਰ ਸੰਘਾ ਤੇ ਹੋਰ ਹਾਜ਼ਰ ਹੋਏ |
Ad Position 22
No active advertisement
ਪਿਛਲੀ ਖ਼ਬਰ ਨਸ਼ੀਲੇ ਪਦਾਰਥਾਂ ਸਮੇਤ 2 ਵਿਅਕਤੀ ਕਾਬੂ ਅਗਲੀ ਖ਼ਬਰ ਖੰਨਾ ਦੇ ਯਤਨਾਂ ਨਾਲ 16 ਸਾਲਾਂ ਤੋਂ ਵਿਦੇਸ਼ 'ਚ ਫਸਿਆ ਜਸਵੰਤ ਸਿੰਘ ਸਹੀ ਸਲਾਮਤ ਭਾਰਤ ਪਰਤਿਆ
Ad Position 24