ਗੜ੍ਹਦੀਵਾਲਾ, 28 ਜਨਵਰੀ (ਚੱਗਰ)-ਸੂਬੇਦਾਰ ਕੁਲਦੀਪ ਸਿੰਘ ਹੈਪੀ ਜਿਹੜੇ ਪੰਜ ਸਾਲ ਪਹਿਲਾਂ ਅਚਾਨਕ ਡਿਊਟੀ ਨੂੰ ਜਾਂਦੇ ਸਮੇਂ ਇੱਕ ਟ੍ਰੇਨ ਹਾਦਸੇ ਦਾ ਸ਼ਿਕਾਰ ਹੋ ਗਏ ਸਨ ਦੀ ਪੰਜਵੀਂ ਬਰਸੀ ਉਨ੍ਹਾਂ ਦੇ ਗ੍ਰਹਿ ਪਿੰਡ ਡੱਫਰ ਵਿਖੇ ਮਨਾਈ ਗਈ | ਜਿਸ ਦੌਰਾਨ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ, ਉਪਰੰਤ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਧਨਵੰਤ ਸਿੰਘ ਨੇ ਸੰਗਤਾਂ ਨੂੰ ਵੈਰਾਗਮਈ ਕੀਰਤਨ ਸਰਵਣ ਕਰਵਾਇਆ | ਇਸ ਮੌਕੇ ਸਮਾਜ ਸੇਵੀ ਮੈਨੇਜਰ ਫ਼ਕੀਰ ਸਿੰਘ ਸਹੋਤਾ, ਮਨੋਵਿਗਿਆਨੀ ਡਾਕਟਰ ਹਰਜੋਤ ਸਿੰਘ ਸਹੋਤਾ, ਭਾਈ ਘਨੱਈਆ ਜੀ ਸੇਵਾ ਸਿਮਰਨ ਸੋਸਾਇਟੀ ਡੱਫਰ ਦੇ ਮੁੱਖ ਸੇਵਾਦਾਰ ਭਾਈ ਗੁਰਦੀਪ ਸਿੰਘ ਖ਼ਾਲਸਾ, ਸਾਬਕਾ ਸਰਪੰਚ ਹਰਦੀਪ ਸਿੰਘ ਪਿੰਕੀ ਵਲੋਂ ਮਰਹੂਮ ਸੂਬੇਦਾਰ ਕੁਲਦੀਪ ਸਿੰਘ ਹੈਪੀ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਜਦ ਕਿ ਉਨ੍ਹਾਂ ਦੇ ਭਰਾ ਮਾਸਟਰ ਤੇ ਸ਼ਾਇਰ ਗੁਰਪ੍ਰੀਤ ਸਿੰਘ ਸਹੋਤਾ ਨੇ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ | ਇਸ ਮੌਕੇ ਪਿਤਾ ਨਛੱਤਰ ਸਿੰਘ, ਸੁਖਵਿੰਦਰ ਸਿੰਘ ਆਸਟੇ੍ਰਲੀਆ, ਜਸਵੀਰ ਸਿੰਘ ਦਸੂਹਾ, ਗੁਰਜੀਤ ਸਿੰਘ ਜਲੰਧਰ, ਪੰਚ ਕਮਲਜੀਤ ਸਿੰਘ ਮਨੀ, ਹਰਪਾਲ ਸਿੰਘ ਹਰੀ, ਨੰਬਰਦਾਰ ਨਸੀਬ ਸਿੰਘ, ਸੁਖਜਿੰਦਰ ਸਿੰਘ ਭੁੱਟੋ, ਹਰਮਿੰਦਰ ਸਿੰਘ ਕੱਲੋਵਾਲ, ਬਲਦੇਵ ਸਿੰਘ, ਕਿਸ਼ਨ ਸਿੰਘ, ਸੁਖਵਿੰਦਰ ਸਿੰਘ, ਕਰਨੈਲ ਸਿੰਘ, ਮਾਸਟਰ ਪਰਮਿੰਦਰ ਸਿੰਘ ਖੁਣ ਖੁਣ ਸ਼ਰਕੀ, ਸੁਰਿੰਦਰ ਸਿੰਘ ਚੋਹਕਾ, ਬਲਵੀਰ ਸਿੰਘ ਗੜ੍ਹਦੀਵਾਲਾ, ਅਜੀਤ ਸਿੰਘ ਇੰਗਲੈਂਡ