13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਘੁੰਮਣ ਦੀ ਕਾਰਗੁਜ਼ਾਰੀ ਦਸੂਹਾ ਲਈ ਹੀ ਨਹੀਂ, ਸਗੋਂ ਪੰਜਾਬ ਰਾਜਨੀਤੀ 'ਚ ਲੋਕ-ਸੇਵਾ ਦੇ ਮਾਡਲ ਵਜੋਂ ਵੇਖੀ ਜਾ ਰਹੀ

Ad Position 21
No active advertisement
ਅਜੀਤ ਡੈਸਕ 29-01-2026
ਦਸੂਹਾ, 28 ਜਨਵਰੀ (ਕੌਸ਼ਲ)-ਹਲਕਾ ਦਸੂਹਾ ਤੋਂ ਵਿਧਾਇਕ ਕਰਮਵੀਰ ਸਿੰਘ ਘੁੰਮਣ ਆਪਣੀ ਲੋਕ-ਹਿਤੈਸ਼ੀ ਕਾਰਗੁਜ਼ਾਰੀ ਅਤੇ ਜ਼ਮੀਨੀ ਪੱਧਰ 'ਤੇ ਸਰਗਰਮ ਹਾਜ਼ਰੀ ਕਾਰਨ ਇਲਾਕੇ 'ਚ ਇੱਕ ਮਜ਼ਬੂਤ ਤੇ ਭਰੋਸੇਯੋਗ ਨੇਤਾ ਵਜੋਂ ਉੱਭਰ ਕੇ ਸਾਹਮਣੇ ਆਏ ਹਨ | ਸਿਆਸੀ ਹਲਕਿਆਂ ਤੋਂ ਲੈ ਕੇ ਆਮ ਲੋਕਾਂ ਤੱਕ, ਹਰ ਥਾਂ ਉਨ੍ਹਾਂ ਦੀ ਸਾਦਗੀ, ਪਹੰੁਚ ਯੋਗਤਾ ਅਤੇ ਸੇਵਾਵਾਂ ਦੀ ਸਲਾਹੁਣਾ ਕੀਤੀ ਜਾ ਰਹੀ ਹੈ | ਆਮ ਆਦਮੀ ਪਾਰਟੀ ਦੀ ਹਾਈਕਮਾਨ ਵੀ ਵਿਧਾਇਕ ਘੁੰਮਣ ਨੂੰ ਇੱਕ ਚੰਗੇ, ਮਿਹਨਤੀ ਅਤੇ ਨਤੀਜੇ ਦੇਣ ਵਾਲੇ ਵਿਧਾਇਕ ਦੀ ਨਜ਼ਰ ਨਾਲ ਵੇਖਦੀ ਹੈ | ਪਾਰਟੀ ਅੰਦਰ ਮਿਲ ਰਹੀ ਕਦਰ-ਸੰਭਾਲ ਇਸ ਗੱਲ ਦਾ ਸਪਸ਼ਟ ਸੰਕੇਤ ਹੈ ਕਿ ਉਨ੍ਹਾਂ ਦੀ ਕਾਰਗੁਜ਼ਾਰੀ ਨਾ ਸਿਰਫ਼ ਹਲਕੇ ਤੱਕ ਸੀਮਤ ਹੈ, ਸਗੋਂ ਸੂਬਾ ਪੱਧਰ 'ਤੇ ਵੀ ਉਸ ਦਾ ਅਸਰ ਦਿਸ ਰਿਹਾ ਹੈ | ਵਿਧਾਇਕ ਘੁੰਮਣ ਨੇ ਆਪਣੇ ਬਿਆਨ ਵਿਚ ਕਿਹਾ ਕਿ ਸੱਤਾ ਵਿਚ ਰਹਿੰਦਿਆਂ ਮੈਂ ਆਪਣੇ ਆਪ ਨੂੰ ਲੋਕਾਂ ਦਾ ਸੇਵਾਦਾਰ ਹੀ ਮੰਨਿਆ ਹੈ | ਮੇਰੀ ਪਹਿਲੀ ਤਰਜੀਹ ਹਮੇਸ਼ਾ ਹਲਕੇ ਦੇ ਲੋਕਾਂ ਦੀਆਂ ਜ਼ਰੂਰਤਾਂ ਨੂੰ ਸੁਣਨਾ ਅਤੇ ਉਨ੍ਹਾਂ ਦੇ ਮਸਲਿਆਂ ਦਾ ਤੁਰੰਤ ਹੱਲ ਲੱਭਣਾ ਰਹੀ ਹੈ | ਉਨ੍ਹਾਂ ਦੇ ਇਸ ਰਵੱਈਏ ਨੇ ਲੋਕਾਂ ਵਿਚ ਵਿਸ਼ਵਾਸ ਪੈਦਾ ਕੀਤਾ ਹੈ, ਜਿਸ ਕਰਕੇ ਆਮ ਨਾਗਰਿਕ ਬਿਨਾਂ ਕਿਸੇ ਹਿਚਕ ਦੇ ਆਪਣੀਆਂ ਗੱਲਾਂ ਉਨ੍ਹਾਂ ਤੱਕ ਪਹੁੰਚਾ ਸਕਦੇ ਹਨ | ਕੁੱਲ ਮਿਲਾ ਕੇ ਵਿਧਾਇਕ ਕਰਮਵੀਰ ਸਿੰਘ ਘੁੰਮਣ ਦੀ ਕਾਰਗੁਜ਼ਾਰੀ ਦਸੂਹਾ ਲਈ ਹੀ ਨਹੀਂ, ਸਗੋਂ ਪੰਜਾਬ ਰਾਜਨੀਤੀ ਵਿਚ ਲੋਕ-ਸੇਵਾ ਦੇ ਮਾਡਲ ਵਜੋਂ ਵੇਖੀ ਜਾ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਦੇ ਵਿਦਿਆਰਥੀਆਂ ਵਲੋਂ ਐੱਸ.ਓ.ਐੱਫ. ਮੁਕਾਬਲਿਆਂ 'ਚ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਸ਼ਹੀਦ ਬਾਬਾ ਦੀਪ ਸਿੰਘ ਦੀ ਯਾਦ 'ਚ ਧਾਰਮਿਕ ਸਮਾਗਮ ਕਰਵਾਇਆ
Ad Position 24