13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਦੇ ਵਿਦਿਆਰਥੀਆਂ ਵਲੋਂ ਐੱਸ.ਓ.ਐੱਫ. ਮੁਕਾਬਲਿਆਂ 'ਚ ਸ਼ਾਨਦਾਰ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 29-01-2026
ਅੱਡਾ ਸਰਾਂ, 28 ਜਨਵਰੀ (ਮਸੀਤੀ)-ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਐਸ.ਓ.ਐਫ. (ਇੰਟਰਨੈਸ਼ਨਲ ਜਨਰਲ ਨਾਲੇਜ ਓਲੰਪੀਆਡ) ਸੈਸ਼ਨ 2025-26 'ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਸਕੂਲ ਦੇ ਵੱਖ-ਵੱਖ ਕਲਾਸਾਂ ਦੇ ਵਿਦਿਆਰਥੀਆਂ ਨੇ ਗੋਲਡ ਮੈਡਲ ਆਫ਼ ਐਕਸੀਲੈਂਸ, ਗੋਲਡ ਮੈਡਲ ਆਫ਼ ਡਿਸਟਿੰਕਸ਼ਨ ਅਤੇ ਜ਼ੋਨਲ ਗੋਲਡ ਮੈਡਲ ਜਿੱਤ ਕੇ ਵੱਡੀ ਸਫਲਤਾ ਹਾਸਿਲ ਕੀਤੀ ਹੈ | ਕਲਾਸ ਪਹਿਲੀ ਤੋਂ ਸੱਤਵੀਂ ਤੱਕ ਦੇ ਵਿਦਿਆਰਥੀਆਂ ਨੇ ਇਸ ਅੰਤਰਰਾਸ਼ਟਰੀ ਪੱਧਰ ਦੀ ਪ੍ਰਤੀਯੋਗਤਾ 'ਚ ਬੇਹੱਦ ਸ਼ਾਨਦਾਰ ਨਤੀਜੇ ਦਿੱਤੇ | ਸੀਰਤ ਬੱਧਣ, ਗੁਨਤਾਜ ਸਿੰਘ, ਗੁਰਸਿਰਤ ਕੌਰ, ਗੁਰਖ਼ਾਬ ਕੌਰ, ਸਮਰੀਨ ਕੌਰ, ਹਰਜੋਤ ਸਿੰਘ, ਪ੍ਰਭਨੂਰ ਕੌਰ, ਦਲਜੀਤ ਸਿੰਘ, ਰਾਜਵੀਰ ਸਿੰਘ, ਜੈਬੀਰ ਸਿੰਘ, ਮੰਨਤ ਕੌਰ, ਗਗਨ ਸੀਕਰੀ, ਹਰਸਿਮਰਤ ਕੌਰ ਅਤੇ ਜਨਖਾਬ ਕੌਰ ਸਮੇਤ ਕਈ ਵਿਦਿਆਰਥੀਆਂ ਨੇ ਗੋਲਡ ਮੈਡਲ ਆਫ਼ ਐਕਸੀਲੈਂਸ ਹਾਸਿਲ ਕੀਤਾ | ਇਸ ਤੋਂ ਇਲਾਵਾ, ਨਿਰਵੈਰ ਸਿੰਘ ਨੇ ਗੋਲਡ ਮੈਡਲ ਆਫ਼ ਡਿਸਟਿੰਕਸ਼ਨ ਦੇ ਨਾਲ-ਨਾਲ ਜ਼ੋਨਲ ਗੋਲਡ ਮੈਡਲ ਜਿੱਤ ਕੇ ਵਿਸ਼ੇਸ਼ ਉਪਲਬਧੀ ਹਾਸਿਲ ਕੀਤੀ | ਗੁਰਖਾਬ ਕੌਰ, ਹਰਤਾਜ਼ ਸਿੰਘ, ਸਰਿਕਾ ਭਾਰਦਵਾਜ਼, ਜਸਸੀਰਤ ਸਿੰਘ ਅਤੇ ਜੁਝਾਰ ਸਿੰਘ ਬੈਂਸ ਨੇ ਵੀ ਗੋਲਡ ਮੈਡਲ ਆਫ ਡਿਸਟਿੰਕਸ਼ਨ ਪ੍ਰਾਪਤ ਕਰਕੇ ਸਕੂਲ ਦੀ ਸ਼ਾਨ ਵਧਾਈ | ਸਕੂਲ ਦੇ ਪਿ੍ੰਸੀਪਲ ਹਰਜੀਤ ਸਿੰਘ ਅਤੇ ਅਧਿਆਪਕ ਵਰਗ ਨੇ ਇਸ ਕਾਮਯਾਬੀ ਦਾ ਸਿਹਰਾ ਵਿਦਿਆਰਥੀਆਂ ਦੀ ਮਿਹਨਤ, ਮਾਪਿਆਂ ਦੇ ਸਹਿਯੋਗ ਅਤੇ ਅਧਿਆਪਕਾਂ ਦੀ ਲਗਨ ਨੂੰ ਦਿੱਤਾ | ਸਕੂਲ ਪ੍ਰਬੰਧਕ ਕਮੇਟੀ ਵਲੋਂ ਸਾਰੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਗਈ ਅਤੇ ਉਨ੍ਹਾਂ ਦੇ ਭਵਿੱਖ ਲਈ ਸ਼ੁੱਭਕਾਮਨਾਵਾਂ ਭੇਜੀਆਂ ਗਈਆਂ |
Ad Position 22
No active advertisement
ਪਿਛਲੀ ਖ਼ਬਰ ਪ੍ਰਕਾਸ਼ ਪੁਰਬ ਸੰਬੰਧੀ ਚੱਬੇਵਾਲ 'ਚ ਸਮਾਗਮ 1 ਨੂੰ ਅਗਲੀ ਖ਼ਬਰ ਘੁੰਮਣ ਦੀ ਕਾਰਗੁਜ਼ਾਰੀ ਦਸੂਹਾ ਲਈ ਹੀ ਨਹੀਂ, ਸਗੋਂ ਪੰਜਾਬ ਰਾਜਨੀਤੀ 'ਚ ਲੋਕ-ਸੇਵਾ ਦੇ ਮਾਡਲ ਵਜੋਂ ਵੇਖੀ ਜਾ ਰਹੀ
Ad Position 24