14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

'ਸਰਵ ਪਿਤਰੀ ਮੁਕਤੀ ਏਵਮ ਮਾਨਵ ਕਲਿਆਣ' ਸੰਸਥਾ ਵਲੋਂ ਐਸ.ਪੀ.ਐਨ. ਕਾਲਜ ਨੂੰ 57000 ਰੁਪਏ ਦਾਨ

Ad Position 21
No active advertisement
ਅਜੀਤ ਡੈਸਕ 29-01-2026
ਮੁਕੇਰੀਆਂ, 28 ਜਨਵਰੀ (ਰਾਮਗੜ੍ਹੀਆ)-ਸਰਵ ਪਿਤਰੀ ਮੁਕਤੀ ਏਵਮ ਮਾਨਵ ਕਲਿਆਣ ਸੰਸਥਾ ਨੇ ਐੱਸ.ਪੀ.ਐਨ. ਕਾਲਜ ਨੂੰ 57000 ਹਜ਼ਾਰ ਰੁਪਏ ਦਾਨ ਵਜੋਂ ਦੇ ਕੇ ਲੋੜਵੰਦ ਵਿਦਿਆਰਥੀਆਂ ਲਈ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਹੈ | ਕੁਮਾਰ ਪੇਂਟਰ ਨੇ ਕਿਹਾ ਸੰਸਥਾ ਦਾ ਉਦੇਸ਼ ਹੈ ਕਿ ਕਿਸੇ ਵੀ ਵਿਦਿਆਰਥੀ ਦੀ ਪੜਾਈ ਵਿੱਤੀ ਰੁਕਾਵਟਾਂ ਕਾਰਨ ਨਾ ਰੁਕੇ | ਉਨ੍ਹਾਂ ਕਿਹਾ ਸਿੱਖਿਆ ਸਿਰਫ਼ ਇਕ ਡਿਗਰੀ ਨਹੀਂ ਹੈ, ਸਗੋਂ ਸਵੈ-ਨਿਰਭਰਤਾ, ਕਦਰਾਂ-ਕੀਮਤਾਂ ਅਤੇ ਰਾਸ਼ਟਰ ਨਿਰਮਾਣ ਦਾ ਸਾਧਨ ਹੈ | ਉਨ੍ਹਾਂ ਕਿਹਾ ਕਿ ਸੰਸਥਾ ਭਵਿੱਖ ਵਿਚ ਆਪਣੀ ਵਿੱਦਿਅਕ ਸਹਾਇਤਾ ਨੂੰ ਹੋਰ ਵਧਾਏਗੀ | ਉਨ੍ਹਾਂ ਕਿਹਾ ਕਿ ਸਾਡੀ ਸੰਸਥਾ ਦਾ ਮੂਲ ਉਦੇਸ਼ ਮਨੁੱਖਤਾ ਦੀ ਸੇਵਾ ਨੂੰ ਸਭ ਤੋਂ ਉੱਚਾ ਧਰਮ ਮੰਨਣਾ ਅਤੇ ਸਮਾਜ ਦੇ ਹੇਠਲੇ ਪੱਧਰ 'ਤੇ ਰਹਿਣ ਵਾਲੇ ਲੋਕਾਂ ਨੂੰ ਸਹਾਇਤਾ ਪ੍ਰਦਾਨ ਕਰਨਾ ਹੈ |
Ad Position 22
No active advertisement
ਪਿਛਲੀ ਖ਼ਬਰ ਡਿਜੀਟਲ ਲਾਇਬ੍ਰੇਰੀ ਵਿਖੇ ਪੰਜਾਬੀ ਸਾਹਿਤ ਸਭਾ ਹੁਸ਼ਿਆਰਪੁਰ ਦੀ ਮੀਟਿੰਗ ਅਗਲੀ ਖ਼ਬਰ ਰਾਜਪੂਤ ਭਾਈਚਾਰੇ ਨੇ ਵਿਧਾਨ ਸਭਾ ਹਲਕਾ ਮੁਕੇਰੀਆਂ ਤੋਂ ਟਿਕਟ ਦੇਣ ਦੀ ਕੀਤੀ ਮੰਗ
Ad Position 24