ਕੋਟਫ਼ਤੂਹੀ, 31 ਜਨਵਰੀ (ਅਵਤਾਰ ਸਿੰਘ ਅਟਵਾਲ)-ਸਥਾਨਕ ਬਿਸਤ ਦੁਆਬ ਨਹਿਰ ਵਾਲੀ ਸੜਕ ਤੋ ਪਿੰਡ ਭਗਤੂਪੁਰ ਨੂੰ ਜਾਣ ਵਾਲੀ ਸੜਕ ਤੇ ਦੇਰ ਰਾਤ ਇਕ ਗੱਟਕੇ ਨਾਲ ਭਰਿਆ 12 ਟਾਇਰਾਂ ਟਰੱਕ ਪਲਟ ਗਿਆ, ਇਸ ਘਟਨਾ ਵਿਚ ਚਾਲਕ ਦੇ ਮਾਮੂਲੀ ਸੱਟਾਂ ਲੱਗੀਆਂ ਪਰ ਉਸ ਦਾ ਬਚਾਅ ਹੋਣ ਗਿਆ | ਪ੍ਰਾਪਤ ਜਾਣਕਾਰੀ ਅਨੁਸਾਰ ਟਰੱਕ ਚਾਲਕ ਪ੍ਰਵੀਨ ਕੁਮਾਰ ਨੇ ਦੱਸਿਆ ਉਹ ਇਕੱਲਾ 12 ਟਾਇਰਾਂ ਟਰੱਕ ਨੰਬਰ ਪੀ. ਬੀ. 07 ਸੀ. ਸੀ. 9103 ਵਿਚ ਤਲਵਾੜੇ ਸਾਈਡ ਤੋ ਗੱਟਕਾ ਲੈ ਕੇ ਇਸ ਸੜਕ ਉੱਪਰ ਬਣੇ ਡੰਪ ਉੱਪਰ ਸੁੱਟਣ ਆਇਆ, ਜੱਦੋ ਉਹ ਰਾਤ 11 ਕੁ ਵਜੇ ਦੇ ਗਹਿਰੀ ਧੁੰਦ ਵਿਚ ਕਰੀਬ ਡੰਪ ਤੋ 50 ਕੁ ਗਜ ਦੂਰ ਰਹਿ ਗਿਆ ਤਾਂ ਪਿਛਲੇ ਦਿਨਾਂ ਤੋ ਪਏ ਮੀਂਹ ਨਾਲ ਸੜਕ ਦਾ ਕਿਨਾਰਾ ਗਿੱਲਾ ਹੋਣ ਕਰ ਕੇ ਟਰੱਕ ਨਾਲ ਲੱਗਦੇ ਖੇਤ ਵੱਲ ਨੂੰ ਪਲਟ ਗਿਆ, ਮੌਕੇ ਤੇ ਚਾਲਕ ਦੇ ਮਾਮੂਲੀ ਸੱਟਾਂ ਲੱਗੀਆਂ ਪਰ ਉਸ ਦਾ ਬਚਾਅ ਹੋ ਗਿਆ, ਪਰ ਟਰੱਕ ਪਲਟਣ ਨਾਲ ਟਰੱਕ ਦਾ ਕਾਫ਼ੀ ਨੁਕਸਾਨ ਹੋ ਗਿਆ |