ਹਰਿਆਣਾ, 31 ਜਨਵਰੀ (ਖੱਖ)-ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸ਼ਹੀਦ ਬਾਬਾ ਦੀਪ ਸਿੰਘ ਜੀ ਸੇਵਾ ਸੁਸਾਇਟੀ ਸਰਹਾਲਾ ਮੁੰਡੀਆਂ ਵਲੋਂ 8 ਫਰਵਰੀ ਦਿਨ ਐਤਵਾਰ ਨੂੰ ਕੀਰਤਨ ਦਰਬਾਰ ਪਿੰਡ ਸਰਹਾਲਾ ਮੁੰਡੀਆਂ ਵਿਖੇ ਕਰਵਾਇਆ ਜਾ ਰਿਹਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗੁਰਮੀਤ ਸਿੰਘ ਮੁੱਖ ਸੇਵਾਦਾਰ, ਪਰਮਜੀਤ ਸਿੰਘ, ਕਰਨਪ੍ਰੀਤ ਸਿੰਘ ਸ਼ਾਹੀ ਦੱਸਿਆ ਕਿ ਸਮਾਗਮ 'ਚ ਭਾਈ ਸੁਰਿੰਦਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਪਿ੍ਤਪਾਲ ਸਿੰਘ ਕਥਾਵਾਚਕ ਗੁਰ: ਦੁੱਖ ਨਿਵਾਰਨ ਸਾਹਿਬ ਪਟਿਆਲਾ, ਭਾਈ ਸਤਨਾਮ ਸਿੰਘ ਸੇਵਕ ਢਾਡੀ ਜਥਾ, ਭਾਈ ਹੀਰਾ ਸਿੰਘ ਰਤਨ ਮਾਣਕਢੇਰੀ, ਭਾਈ ਰਸ਼ਪਾਲ ਸਿੰਘ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨਗੇ |