22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-02-2026

ਅਸ਼ੋਕ ਪੁਰੀ ਨੂੰ 'ਐਵਾਰਡ ਫ਼ਾਰ ਐਕਸੀਲੈਂਸ ਸੋਸ਼ਲ ਅਵੇਰਨੈਸ' ਮਿਲਣ 'ਤੇ ਸਮਾਗਮ ਕਰਵਾਇਆ

Ad Position 21
No active advertisement
ਅਜੀਤ ਡੈਸਕ 06-02-2026
ਹੁਸ਼ਿਆਰਪੁਰ, 5 ਫਰਵਰੀ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਵੈਸਟ ਬੰਗਾਲ ਇੰਟਰਨੈਸ਼ਨਲ ਫ਼ਿਲਮ ਫ਼ੈਸਟੀਵਲ 'ਚ 'ਗੋਲਡ ਮੈਡਲ ਦਾ ਦਹੇਜ' ਫ਼ਿਲਮ ਦੇ ਨਿਰਦੇਸ਼ਕ ਅਸ਼ੋਕ ਪੁਰੀ ਨੂੰ 'ਐਵਾਰਡ ਫ਼ਾਰ ਐਕਸੀਲੈਂਸ ਸੋਸ਼ਲ ਅਵੇਰਨੈਸ' ਮਿਲਣ 'ਤੇ ਸਮਾਗਮ ਕਰਵਾਇਆ ਗਿਆ | ਜਿਸ 'ਚ ਸਾਬਕਾ ਸਾਂਸਦ ਅਵਿਨਾਸ਼ ਰਾਏ ਖੰਨਾ, ਵਪਾਰ ਮੰਡਲ ਹੁਸ਼ਿਆਰਪੁਰ ਦੇ ਪ੍ਰਧਾਨ ਗੋਪੀ ਚੰਦ ਕਪੂਰ, ਹੁਸ਼ਿਆਰਪੁਰ ਸਰਗਮ ਦੇ ਨੁਮਾਇੰਦੇ ਦੀਵਾਨ ਸੁਰਿੰਦਰਪਾਲ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਫ਼ਿਲਮ ਗੋਲਡ ਮੈਡਲ ਦਾ ਦਹੇਜ ਦੀ ਕਹਾਣੀ ਅਵਿਨਾਸ਼ ਰਾਏ ਖੰਨਾ ਨੇ ਲਿਖੀ ਹੈ ਅਤੇ ਇਸ ਦੇ ਨਿਰਦੇਸ਼ਕ ਅਸ਼ੋਕ ਪੁਰੀ ਨੇ ਸ਼੍ਰੀ ਗ੍ਰੇਸਾ ਫਿਲਮਜ਼ ਵਲੋਂ ਪਹਿਲਾਂ ਪੰਜਾਬੀ ਤੇ ਬਾਅਦ 'ਚ ਹਿੰਦੀ ਭਾਸ਼ਾ 'ਚ ਡੱਬ ਕਰਕੇ ਪੇਸ਼ ਕੀਤਾ ਹੈ | ਇਸ ਮੌਕੇ ਅਸ਼ੋਕ ਪੁਰੀ ਨੇ ਦੱਸਿਆ ਕਿ ਹੁਸ਼ਿਆਰਪੁਰ ਲਈ ਇੱਕ ਸਨਮਾਨਿਤ ਸਥਾਨ 'ਅਵਾਰਡ ਫ਼ਾਰ ਐਕਸੀਲੈਂਸ ਸੋਸ਼ਲ ਅਵੇਰਨੈਸ' ਸਨਮਾਨਿਤ ਇਸ ਫ਼ਿਲਮ ਦਾ ਅਗਲਾ ਭਾਗ ਜਲਦੀ ਹੀ ਤਿਆਰ ਕੀਤਾ ਜਾਵੇਗਾ | ਵਪਾਰ ਮੰਡਲ ਦੇ ਪ੍ਰਧਾਨ ਗੋਪੀ ਚੰਦ ਕਪੂਰ ਨੇ ਅਵਿਨਾਸ਼ ਰਾਏ ਖੰਨਾ ਅਤੇ ਸ਼੍ਰੀ ਗ੍ਰੇਸਾ ਫਿਲਮਜ਼ ਵਲੋਂ ਕੀਤੇ ਜਾ ਰਹੇ ਇਨ੍ਹਾਂ ਯਤਨਾਂ ਲਈ ਮੁਬਾਰਕਬਾਦ ਦਿੱਤੀ | ਇਸ ਮੌਕੇ ਫ਼ਿਲਮ ਕਲਾਕਾਰ ਪਵਨ ਸਿੰਘ, ਵਿੱਕੀ ਵਾਲੀਆ, ਅਜੈ ਸਹਿਦੇਵ ਆਦਿ ਬੱੁਧੀਜੀਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਟਰੇਡ ਯੂਨੀਅਨਾਂ ਅਤੇ ਮੁਲਾਜ਼ਮ ਫੈਡਰੇਸ਼ਨਾਂ ਵਲੋਂ ਹੁਸ਼ਿਆਰਪੁਰ 'ਚ ਚੱਕਾ ਜਾਮ 12 ਨੂੰ ਅਗਲੀ ਖ਼ਬਰ ਬੀ.ਬੀ.ਐਮ.ਬੀ. ਵਲੋਂ ਅੰਡਰ ਵਾਟਰ ਸਰਵੇ ਸਬੰਧੀ ਇਕ ਦਿਨਾ ਆਨਲਾਈਨ ਤਕਨੀਕੀ ਵਰਕਸ਼ਾਪ
Ad Position 24