22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-02-2026

ਸੜਕ ਹਾਦਸੇ 'ਚ ਵਿਅਕਤੀ ਗੰਭੀਰ ਜ਼ਖਮੀ

Ad Position 21
No active advertisement
ਅਜੀਤ ਡੈਸਕ 06-02-2026
ਕੋਟਫ਼ਤੂਹੀ, 5 ਫਰਵਰੀ (ਅਵਤਾਰ ਸਿੰਘ ਅਟਵਾਲ)-ਕੋਟਫ਼ਤੂਹੀ ਅੱਡੇ 'ਚ ਸੈਂਟਰੋ ਕਾਰ ਤੇ ਹੰਡੁਈ ਕਾਰ ਦੀ ਟੱਕਰ 'ਚ ਇਕ ਨੌਜਵਾਨ ਦੇ ਗੰਭੀਰ ਜ਼ਖਮੀ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ | ਜਾਣਕਾਰੀ ਅਨੁਸਾਰ ਪੀ. ਬੀ. 07 ਕਿਊ 5729 ਸੈਂਟਰੋ ਗੱਡੀ ਕੋਟਫ਼ਤੂਹੀ ਦੇ ਬਾਜਾਰ ਵਲੋਂ ਆ ਰਹੀ ਸੀ ਦੂਸਰੇ ਪਾਸੇ ਹਡੰਈ ਕਾਰ ਨੰਬਰ ਜੇ. ਕੇ. 01 ਏ. ਡੀ. 7644 ਜੋ ਗੜ੍ਹਸ਼ੰਕਰ ਵੱਲੋਂ ਸ੍ਰੀ ਨਗਰ ਨੂੰ ਜਾ ਰਹੀ ਸੀ ਜਿਸ ਨੂੰ ਸ਼ੌਕਤ ਅਹਿਮਦ ਭੱਟ ਚਲਾ ਰਿਹਾ ਸੀ ਉਸ ਦੇ ਨਾਲ ਦੋ ਹੋਰ ਸਾਥੀ ਸਨ, ਉਨ੍ਹਾਂ ਦੀ ਗੱਡੀ ਦੀ ਟੱਕਰ ਵਿਚ ਸੈਂਟਰੋ ਕਾਰ ਨਾਲ ਹੋ ਗਈ, ਜਿਸ ਚਾਲਕ ਦੇ ਨਾਲ ਬੈਠਾ ਮੋਹਿਤ ਦੇ ਸਿਰ ਵਿਚ ਗਹਿਰੀ ਸੱਟ ਲੱਗੀ ਉਹ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਸਥਾਨਕ ਪ੍ਰਾਈਵੇਟ ਹਸਪਤਾਲ ਵਿਖੇ ਦਾਖਿਲ ਕਰਵਾਇਆ ਗਿਆ | ਮੌਕੇ ਤੇ ਸਥਾਨਕ ਪੁਲਿਸ ਚੌਕੀ ਦੇ ਮੁਲਾਜ਼ਮਾਂ ਨੇ ਪਹੁੰਚ ਕੇ ਨੁਕਸਾਨੀ ਸੈਂਟਰੋ ਗੱਡੀ ਸੜਕ ਵਿਚਕਾਰੋਂ ਪਾਸੇ ਕਰ ਕੇ ਟੈ੍ਰਫਿਕ ਚਾਲੂ ਕੀਤੀ |
Ad Position 22
No active advertisement
ਪਿਛਲੀ ਖ਼ਬਰ ਦੁਕਾਨਦਾਰ ਨੂੰ ਮੋਟਰਸਾਈਕਲ ਸਵਾਰਾਂ ਨੇ ਲੁੱਟਿਆ ਅਗਲੀ ਖ਼ਬਰ ਮੁੱਖ ਮੰਤਰੀ ਭਗਵੰਤ ਮਾਨ ਅੱਜ ਖੁਰਾਲਗੜ੍ਹ ਸਾਹਿਬ ਵਿਖੇ ਰਾਜ ਪੱਧਰੀ ਸਮਾਗਮ 'ਚ ਸ਼ਿਰਕਤ ਕਰਨਗੇ-ਕੁਲਦੀਪ ਧਾਲੀਵਾਲ
Ad Position 24