22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-02-2026

ਦੁਕਾਨਦਾਰ ਨੂੰ ਮੋਟਰਸਾਈਕਲ ਸਵਾਰਾਂ ਨੇ ਲੁੱਟਿਆ

Ad Position 21
No active advertisement
ਅਜੀਤ ਡੈਸਕ 06-02-2026
ਕੋਟਫ਼ਤੂਹੀ, 5 ਫਰਵਰੀ (ਅਵਤਾਰ ਸਿੰਘ ਅਟਵਾਲ)-ਸਥਾਨਕ ਬਿਸਤ ਦੁਆਬ ਨਹਿਰ ਦੇ ਪੁਲ ਤੇ ਮਨਿਆਰੀ ਤੇ ਕੱਪੜੇ ਵੇਚਣ ਦਾ ਕੰਮ ਕਰਦੇ ਇਕ ਦੁਕਾਨਦਾਰ ਨੂੰ ਸੜਕ ਉੱਪਰ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੇ ਰਾਡ ਮਾਰ ਕੇ ਉਸ ਪਾਸੋਂ ਨਕਦੀ ਖੋਹ ਕੇ ਫ਼ਰਾਰ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਸੋਨੂੰ ਨਿਵਾਸੀ ਪਿੰਡ ਪਚਨੰਗਲਾ ਬੀਤੀ ਸ਼ਾਮ ਸਾਢੇ ਪੰਜ ਕੁ ਵਜੇ ਦੇ ਕਰੀਬ ਆਪਣੀ ਪਲ ਉੱਪਰ ਲਗਾਈ ਦੁਕਾਨ ਬੰਦ ਕਰ ਕੇ ਘਰ ਨੂੰ ਜਾ ਰਿਹਾ ਸੀ ਜਦੋਂ ਉਹ ਪਚਨੰਗਲਾ ਦੇ ਪੁਲ ਤੋਂ ਥੋੜਾ ਪਿੱਛੇ ਨਾਗਦੌਨ ਵਾਲੀ ਧਾਰਮਿਕ ਜਗਾ ਦੇ ਕਰੀਬ ਪਹੁੰਚਿਆਂ ਤਾ ਤਿੰਨ ਮੋਟਰਸਾਈਕਲ ਸਵਾਰਾ ਜਿਨ੍ਹਾਂ ਨੇ ਆਪਣੇ ਮੂੰਹ ਸਿਰ ਲਪੇਟੇ ਹੋਏ ਸੀ, ਉਸ ਦੇ ਨਜ਼ਦੀਕ ਪਹੰੁਚ ਕੇ ਰਾਡ ਮਾਰਨ ਲੱਗਿਆ ਨੇ ਜੇਬ 'ਚੋਂ ਬਟੂਆ ਕੱਢ ਕੇ ਉਸ 'ਚੋਂ 1200 ਰੁਪਏ ਕੱਢ ਕੇ ਫ਼ਰਾਰ ਹੋ ਗਏ |
Ad Position 22
No active advertisement
ਪਿਛਲੀ ਖ਼ਬਰ ਅੱਜ ਸਬ ਡਵੀਜ਼ਨ ਗੜ੍ਹਸ਼ੰਕਰ 'ਚ ਪੈਂਦੇ ਵਿੱਦਿਅਕ ਅਦਾਰਿਆਂ 'ਚ ਛੁੱਟੀ ਅਗਲੀ ਖ਼ਬਰ ਸੜਕ ਹਾਦਸੇ 'ਚ ਵਿਅਕਤੀ ਗੰਭੀਰ ਜ਼ਖਮੀ
Ad Position 24