10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਘਰ 'ਚ ਵੜ ਕੇ ਆਈ ਫ਼ੋਨ, ਚੇਨੀ, ਵਾਲੀਆਂ ਅਤੇ 50 ਹਜ਼ਾਰ ਦੀ ਨਕਦੀ ਚੋਰੀ

Ad Position 21
No active advertisement
ਅਜੀਤ ਡੈਸਕ 21-02-2026
ਭੰਗਾਲਾ, 20 ਫਰਵਰੀ (ਬਲਵਿੰਦਰਜੀਤ ਸਿੰਘ ਸੈਣੀ)- ਉਪ ਮੰਡਲ ਮੁਕੇਰੀਆਂ ਅਧੀਨ ਪੈਂਦੇ ਪਿੰਡ ਚਨੌਰ ਵਿਖੇ ਇਕ ਘਰ ਵਿਚ ਚੋਰਾਂ ਵਲੋਂ ਸਵੇਰੇ ਕਰੀਬ 4 ਵਜੇ ਚੋਰੀ ਕਰਨ ਨਾਲ ਇਲਾਕੇ ਅੰਦਰ ਦਹਿਸ਼ਤ ਵਾਲਾ ਮਾਹੌਲ ਬਣ ਗਿਆ ਹੈ | ਇਸ ਮੌਕੇ ਬਲਜੀਤ ਕੌਰ ਪਤਨੀ ਧਰਮ ਸਿੰਘ ਵਾਸੀ ਚਨੌਰ ਨੇ ਦੱਸਿਆ ਕਿ ਮੈਂ ਸਵੇਰ ਸਾਰ ਕਰੀਬ 4 ਵਜੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਲਈ ਗਈ ਸੀ ਜਦੋਂ ਮੈਂ ਘਰ ਵਾਪਸ ਆਈ ਤਾਂ ਮੇਰੇ ਗੇਟ ਅੰਦਰ ਵੜਦੇ ਸਾਰ ਹੀ ਕੁਝ ਚਾਰ-ਪੰਜ ਅਣਪਛਾਤੇ ਵਿਅਕਤੀਆਂ ਵਲੋਂ ਘੇਰਾ ਪਾ ਲਿਆ ਤੇ ਉਨ੍ਹਾਂ ਕੋਲ ਤੇਜ਼ਧਾਰ ਹਥਿਆਰ ਵੀ ਸੀ | ਪਹਿਲਾਂ ਉਨ੍ਹਾਂ ਨੇ ਕੁੱਤੇ ਨੂੰ ਕੁਝ ਨਸ਼ੀਲਾ ਪਦਾਰਥ ਦੇ ਦਿੱਤਾ ਜਿਸ ਕਾਰਨ ਕੁੱਤਾ ਬੇਹੋਸ਼ ਹੋ ਗਿਆ, ਉਸ ਤੋਂ ਬਾਅਦ ਚੋਰਾਂ ਵਲੋਂ ਮੇਰੇ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਅਤੇ ਬਾਅਦ ਵਿਚ ਘਰ 'ਚੋਂ ਤਿੰਨ ਮੋਬਾਈਲ ਜਿਸ 'ਚ ਇਕ ਆਈਫੋਨ 14, ਇੱਕ ਸੋਨੇ ਦੀ ਚੇਨੀ ਲੋਕਡ ਸਮੇਤ ਕੰਨਾਂ ਦੀਆਂ ਵਾਲੀਆਂ ਤੇ 50 ਹਜ਼ਾਰ ਕੈਸ਼ ਨਾਲ ਲੈ ਗਏ | ਇਸ ਸੰਬੰਧੀ ਉਨ੍ਹਾਂ ਨੇ ਪੁਲਿਸ ਨੂੰ ਸੂਚਨਾ ਦੇ ਦਿੱਤੀ ਹੈ | ਪੁਲਿਸ ਵਲੋਂ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ |
Ad Position 22
No active advertisement
ਪਿਛਲੀ ਖ਼ਬਰ ਗੁਰਮੀਤ ਸਿੰਘ ਮਿਨਹਾਸ ਨਮਿਤ ਸ਼ਰਧਾਂਜਲੀ ਸਮਾਗਮ ਕੱਲ੍ਹ ਅਗਲੀ ਖ਼ਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਲਤੀਫ਼ਪੁਰ ਵਿਖੇ ਰੈਣ ਸਬਾਈ ਕੀਰਤਨ ਸਮਾਗਮ ਅੱਜ ਸ਼ਾਮ ਨੂੰ
Ad Position 24