ਭੰਗਾਲਾ, 22 ਫਰਵਰੀ (ਬਲਵਿੰਦਰਜੀਤ ਸਿੰਘ ਸੈਣੀ)- ਸ਼੍ਰੋਮਣੀ ਅਕਾਲੀ ਦਲ ਦੇ ਉਦਯੋਗ ਅਤੇ ਵਪਾਰ ਵਿੰਗ ਪੰਜਾਬ ਦੇ ਸ. ਅੰਮਿ੍ਤਪਾਲ ਸਿੰਘ ਮੰਝਪੁਰ ਨੂੰ ਵਾਈਸ ਪ੍ਰਧਾਨ ਬਣਾਉਣ 'ਤੇ ਸਥਾਨਕ ਅਤੇ ਵਪਾਰਕ ਆਗੂਆਂ ਨੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਵੀਰ ਸਿੰਘ ਬਾਦਲ, ਐਨ. ਕੇ. ਸ਼ਰਮਾ, ਹਰਜਿੰਦਰ ਸਿੰਘ ਧਾਮੀ, ਸਿਕੰਦਰ ਸਿੰਘ ਮਲੂਕਾ, ਵਿਕਰਮ ਸਿੰਘ ਮਜੀਠੀਆ, ਲਖਵਿੰਦਰ ਸਿੰਘ ਲੱਖੀ, ਈਸ਼ਰ ਸਿੰਘ ਮੰਝਪੁਰ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਤੇ ਕਿਹਾ ਕਿ ਇਸ ਨਵੀਂ ਨਿਯੁਕਤੀ ਨਾਲ ਵਪਾਰੀ ਅਤੇ ਕਾਰੋਬਾਰੀਆਂ ਦੇ ਸਾਰੇ ਮਸਲੇ ਅੱਗੇ ਹੋ ਕੇ ਹੱਲ ਕੀਤੇ ਜਾਣਗੇ | ਆਪਣੀ ਇਸ ਨਵੀਂ ਨਿਯੁਕਤੀ ਤੇ ਅੰਮਿ੍ਤਪਾਲ ਸਿੰਘ ਮੰਝਪੁਰ ਨੇ ਕਿਹਾ ਕਿ ਕਿਸੇ ਵਪਾਰੀ ਅਤੇ ਦੁਕਾਨਦਾਰ ਨਾਲ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ | ਉਨ੍ਹਾਂ ਕਿਹਾ ਕਿ ਹਰੇਕ ਵਪਾਰੀ ਵਰਗ ਦੇ ਮਸਲੇ ਪਹਿਲ ਦੇ ਆਧਾਰ 'ਤੇ ਹੱਲ ਕੀਤੇ ਜਾਣਗੇ | ਇਸ ਨਵੀਂ ਨਿਯੁਕਤੀ ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਨ ਵਾਲਿਆਂ ਵਿਚ ਸ. ਰਵਿੰਦਰ ਸਿੰਘ ਚੱਕ, ਕਿਰਪਾਲ ਸਿੰਘ ਗੇਰਾ, ਲਖਵਿੰਦਰ ਸਿੰਘ ਟਿੰਮੀ, ਸਰਕਲ ਜਥੇਦਾਰ ਭੰਗਾਲਾ ਮਾਸਟਰ ਅਤਰ ਸਿੰਘ, ਸਰਕਲ ਨੁਸ਼ਹਿਰਾ ਅਮਰਜੀਤ ਸਿੰਘ, ਸਰਕਲ ਮਾਨਸਰ ਸਰਵਨ ਸਿੰਘ ਕੋਟਲੀ ਖ਼ਾਸ, ਸਰਕਲ ਐਮਾਂ ਬਲਵੀਰ ਸਿੰਘ, ਸਰਕਲ ਚਨੌਰ ਸਰਬਜੀਤ ਸਿੰਘ ਰੰਗਾ, ਵੀਰ ਸਿੰਘ, ਸੁਦਾਗਰ ਸਿੰਘ ਚਨੌਰ, ਆਸਾ ਸਿੰਘ ਕੋਲੀਆਂ, ਸਤਨਾਮ ਸਿੰਘ ਲੰਡੇ, ਰਜਨ ਠਾਕੁਰ, ਨਵਦੀਪ ਸਿੰਘ ਹੈਪੀ, ਬਲਵਿੰਦਰ ਸਿੰਘ ਪਨਖੂਹ, ਜਸਵਿੰਦਰ ਸਿੰਘ ਬਿੱਟੂ, ਰਘੂਨਾਥ, ਰਾਜ ਸਿੰਗ ਮਹਿਤਾਬਪੁਰ, ਕੇਵਲ ਕੁਮਾਰ ਭੰਗਾਲਾ, ਮਨਜਿੰਦਰ ਸਿੰਘ ਗੌਲਡੀ, ਜਸਵਿੰਦਰ ਸਿੰਘ, ਨਿਰਵੈਰ ਸਿੰਘ, ਠੇਕੇਦਾਰ ਹਰਜਿੰਦਰ ਸਿੰਘ, ਮਾਸਟਰ ਮਹਿੰਗਾ ਸਿੰਘ ਮੁਕੇਰੀਆਂ ਨੇ ਖ਼ੁਸ਼ੀ ਦਾ