ਦਸੂਹਾ, 22 ਫਰਵਰੀ (ਭੁੱਲਰ)- ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਵੱਲੋਂ ਪਿੰਡ ਨਵੇਂ ਆਬਾਦੀ ਗਾਲੋਵਾਲ ਵਿਖੇ ਵਿਕਾਸ ਕਾਰਜਾਂ ਦਾ ਉਦਘਾਟਨ ਕਰ ਕਮਲਾ ਨਾਲ ਕੀਤਾ ਗਿਆ | ਇਸ ਮੌਕੇ ਵਿਧਾਇਕ ਘੁੰਮਣ ਵਲੋਂ ਪਿੰਡ ਨਵੀਂ ਆਬਾਦੀ ਗਾਲੋਵਾਲ ਨੂੰ 5 ਲੱਖ ਰੁਪਏ ਦਾ ਵਿਕਾਸ ਕਾਰਜਾਂ ਲਈ ਚੈੱਕ ਵੀ ਭੇਟ ਕੀਤਾ ਗਿਆ | ਉਨ੍ਹਾਂ ਕਿ ਕਿਹਾ ਪਿੰਡ ਦੇ ਵਿਕਾਸ ਕੰਮ ਲਗਾਤਾਰ ਜਾਰੀ ਹਨ ਜਦਕਿ ਪਿੰਡ ਦੇ ਛੱਪੜ ਦਾ ਹੋਵੇਗਾ ਜਲਦ ਕੰਮ ਸ਼ੁਰੂ ਹੋਵੇਗਾ | ਇਸ ਸਮੇਂ ਸਰਪੰਚ ਦਿਲਬਾਗ ਸਿੰਘ, ਸੰਮਤੀ ਮੈਂਬਰ ਗੁਰਪ੍ਰੀਤ ਸਿੰਘ ਸੰਧੂ, ਸਰਪੰਚ ਬਲਦੇਵ ਸਿੰਘ ਬੁੱਧੋਬਰਕਤ, ਸਰਪੰਚ ਸੁਖਦੇਵ ਸਿੰਘ ਸੁੱਖੀ, ਸੁੱਚਾ ਸਿੰਘ ਬੁਧੋਬਰਕਤ, ਰਾਜਿੰਦਰ ਸਿੰਘ, ਸਰਪੰਚ ਸੱਜਣ ਸਿੰਘ, ਸਾਬਕਾ ਸਰਪੰਚ ਲੱਖਾ ਗਾਲੋਵਾਲ, ਪਰਮਜੀਤ ਸਿੰਘ ਸੈਦੋਵਾਲ, ਮਹਿੰਦਰ ਸਿੰਘ, ਮਨਜੀਤ ਸਿੰਘ, ਜਗਮੋਹਨ ਸਿੰਘ, ਸੁਖਦੇਵ ਸਿੰਘ ਹਾਜ਼ਰ ਸਨ |