ਭੰਗਾਲਾ, 22 ਫਰਵਰੀ (ਬਲਵਿੰਦਰਜੀਤ ਸਿੰਘ ਸੈਣੀ)-ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਤਹਿਸੀਲ ਮੁਕੇਰੀਆਂ ਦੀ ਕਾਨਫ਼ਰੰਸ ਓਮ ਪ੍ਰਕਾਸ਼ ਨਗਰ, ਗੁਰਿੰਦਰਪਾਲ ਸਿੰਘ, ਭੂਸ਼ਣ ਕੁਮਾਰ ਭੰਗਾਲਾ ਵਿਖੇ ਕੁਲਵਿੰਦਰ ਸਿੰਘ ਅਤੇ ਤਰਸੇਮ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸੂਬੇ ਵਲੋਂ ਸਾਥੀ ਗੁਰਮੇਸ਼ ਸਿੰਘ ਅਤੇ ਕੁਲ ਹਿੰਦ ਕਿਸਾਨ ਸਭਾ ਪੰਜਾਬ ਦੇ ਸਹਾਇਕ ਸਕੱਤਰ ਆਸ਼ਾ ਨੰਦ ਨੇ ਵੀ ਸ਼ਮੂਲੀਅਤ ਕੀਤੀ | ਝੰਡਾ ਲਹਿਰਾਉਣ ਦੀ ਰਸਮ ਸੋਮ ਰਾਜ ਨੇ ਅਦਾ ਕੀਤੀ | ਸਾਥੀ ਸੀਤਾਰਾਮ ਯੇਚੁਰੀ, ਬੁੱਧਦੇਵ ਭੱਟਾਚਾਰੀਆ, ਓਮ ਪ੍ਰਕਾਸ਼, ਗੁਰਿੰਦਰਪਾਲ ਸਿੰਘ, ਭੂਸ਼ਣ ਕੁਮਾਰ, ਮਲਕੀਤ ਸਿੰਘ ਸੋਢੀ, ਕਵਿਤਾ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ | ਕਾਨਫ਼ਰੰਸ ਦਾ ਉਦਘਾਟਨ ਕਰਦਿਆਂ ਸਾਥੀ ਗੁਰਮੇਸ਼ ਸਿੰਘ ਨੇ ਕਿਹਾ ਕਿ ਇਹ ਕਾਨਫ਼ਰੰਸ ਉਸ ਸਮੇਂ ਹੋ ਰਹੀ ਹੈ ਜਦੋਂ ਸੰਸਾਰ ਪੱਧਰ 'ਤੇ ਸਾਮਰਾਜੀ ਤਾਕਤਾਂ ਨੇ ਆਪਣੀ ਲੁੱਟ ਨੂੰ ਤੇਜ਼ ਕਰਨ ਲਈ ਤਾਨਾਸ਼ਾਹੀ ਨੂੰ ਹਥਿਆਰ ਵਜੋਂ ਇਸਤੇਮਾਲ ਕਰਨਾ ਤੀਬਰ ਕਰ ਦਿੱਤਾ ਹੈ | ਨਵੀਂ ਕਮੇਟੀ ਦਾ ਪੈਨਲ ਸਾਥੀ ਗੁਰਮੇਸ਼ ਸਿੰਘ ਨੇ ਪੇਸ਼ ਕੀਤਾ, ਜਿਸ ਵਿਚ ਤਰਸੇਮ ਸਿੰਘ ਮੰਗਲ ਦਾਸ (ਪੱਪੀ ਵਰਮਾ) ਜੌਹਨੀ ਤਰਗੋਤਰਾ, ਰਿਤੂ ਦੇਵੀ, ਲਕਸ਼ਮੀ ਦੇਵੀ ਭੰਗਾਲਾ, ਯਸ਼ਪਾਲ ਚੰਦ, ਸੁਰੇਸ਼ ਕੁਮਾਰ, ਬੋਧ ਰਾਜ ਚਨੌਰ ਕੁਲਵਿੰਦਰ ਸਿੰਘ ਨਨਸੋਤਾ, ਸੋਮ ਰਾਜ ਬਰਿਆਹਾਂ, ਇੰਦਰਜੀਤ ਪਲਾਹੀ, ਲਾਲ ਸਿੰਘ, ਹਰੀ ਰਾਮ ਆਦਿ ਚੁਣੇ ਗਏ, ਜਿਨ੍ਹਾਂ ਨੇ ਮੀਟਿੰਗ ਕਰਕੇ ਸਰਵਸੰਮਤੀ ਨਾਲ ਤਰਸੇਮ ਸਿੰਘ ਨੂੰ ਪ੍ਰਧਾਨ, ਕੁਲਵਿੰਦਰ ਸਿੰਘ ਨੂੰ ਸਕੱਤਰ ਯਸ਼ਪਾਲ ਚੰਦ, ਸੋਮ ਰਾਜ ਮੀਤ ਪ੍ਰਧਾਨ, ਸੁਰੇਸ਼ ਕੁਮਾਰ, ਇੰਦਰਜੀਤ ਸਿੰਘ ਜਾਇੰਟ ਸਕੱਤਰ ਅਤੇ ਮੰਗਲ ਦਾਸ (ਪੱਪੀ ਵਰਮਾ) ਨੂੰ ਚੁਣ ਲਿਆ | ਇਸ ਮੌਕੇ ਵਿਜੇ ਸਿੰਘ ਪੋਤਾ, ਬਲਦੇਵ ਰਾਜ, ਦੀਵਾਨ ਚੰਦ, ਰੂਪਵਤੀ, ਮਹਿੰਦਰ ਪਾਲ, ਜਸਪਾਲ ਪੰਡੋਰੀ, ਜਸਪਾਲ ਭੰਗਾਲਾ, ਕੀਮਤੀ ਲਾਲ, ਪ੍ਰੀਕਸ਼ਤ ਸਿੰਘ, ਸਰੂਪ ਸਿੰਘ, ਮੋਹਨ ਲਾਲ, ਤਿਲਕ ਰਾਜ, ਤਰਸੇਮ ਸਿੰਘ, ਨਿਰਮਲ ਸਿੰਘ, ਰਾਜ ਰਾਣੀ, ਰਜਿੰਦਰ ਸਿੰਘ, ਹਰਬੰਸ ਲਾਲ ਵਰਮਾ, ਰਾਮ ਸਿੰਘ ਤੋਂ ਇਲਾਵਾ ਵੀ ਸਾਥੀ ਹਾਜ਼ਰ ਸਨ |