ਬੁੱਲ੍ਹੋਵਾਲ, 24 ਫਰਵਰੀ (ਲੁਗਾਣਾ)-ਪਿੰਡ ਖਡਿਆਲਾ ਸੈਣੀਆਂ ਤੋਂ 1 ਮਾਰਚ ਨੂੰ ਰਵਾਨਾ ਹੋਣ ਵਾਲੇ ਸਾਲਾਨਾ ਪੈਦਲ ਸੰਗ ਯਾਤਰਾ ਦੇ ਸਮਾਗਮ 'ਚ ਸ਼ਾਮਿਲ ਹੋਣ ਲਈ ਜਥੇ. ਰਣਧੀਰ ਸਿੰਘ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਵਿਸ਼ੇਸ਼ ਤੌਰ 'ਤੇ ਮੁਲਾਕਾਤ ਕੀਤੀ ਗਈ ਤੇ ਉਨ੍ਹਾਂ ਨੂੰ ਸੱਦਾ ਪੱਤਰ ਦਿੱਤਾ | ਇਸ ਮੌਕੇ ਜਥੇ. ਰਣਧੀਰ ਸਿੰਘ ਖਡਿਆਲਾ ਸੈਣੀਆਂ ਨੇ ਜਥੇ. ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਅਪੀਲ ਕੀਤੀ ਕਿ ਜਦੋਂ ਪਹਿਲੀ ਰਾਤ ਦੇ ਵਿਸ਼ਰਾਮ ਉਪਰੰਤ ਸੰਗਤਾਂ ਭੇਟਾਂ ਦੇ ਪੱਤਣ ਰਾਹੀਂ ਬਿਆਸ ਦਰਿਆ ਨੂੰ ਪਾਰ ਕਰਦੀਆਂ ਹਨ ਤੇ ਉੱਥੇ ਪੱਤਣ 'ਤੇ ਕੁੱਝ ਇਕ ਮਨਮਤੀਆਂ ਹਸਤੀਆਂ ਲੰਗਰ ਦੇ ਨਾਮ ਤੇ ਸ਼ਰਾਬ ਵਰਤਾਉਂਦੀਆਂ ਹਨ ਸਬੰਧੀ ਹੁਕਮਨਾਮਾ ਜਾਰੀ ਕਰਕੇ ਅਜਿਹੇ ਵਿਅਕਤੀਆਂ ਨੂੰ ਸਹੀ ਮਾਰਗ 'ਤੇ ਪਾਇਆ ਜਾਵੇ | ਇਸ ਮੌਕੇ ਜਥੇ. ਗੜਗੱਜ ਨੇ ਯਾਤਰਾ ਦੌਰਾਨ ਪਵਿੱਤਰ ਬਾਣੀ ਨੂੰ ਮਨਾ ਵਿਚ ਵਸਾ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਹਾਨ ਜੀਵਨ ਫ਼ਲਸਫ਼ੇ ਅਤੇ ਸਿੱਖਿਆਵਾਂ ਨੂੰ ਅਪਣਾ ਕੇ ਆਪਣਾ ਮਨੁੱਖਾ ਜੀਵਨ ਸਫਲ ਕਰਨ ਲਈ ਅਪੀਲ ਕੀਤੀ |
ਜਥੇ. ਰਣਧੀਰ ਸਿੰਘ ਵਲੋਂ ਜਥੇਦਾਰ ਗੜਗੱਜ ਨਾਲ ਮੁਲਾਕਾਤ
ਅਜੀਤ ਡੈਸਕ
25-02-2026