08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਰੇਲਗੱਡੀ ਦੀ ਲਪੇਟ 'ਚ ਆਉਣ ਨਾਲ 2 ਪ੍ਰਵਾਸੀ ਮਜ਼ਦੂਰਾਂ ਦੀ ਮੌਤ

Ad Position 21
No active advertisement
ਅਜੀਤ ਡੈਸਕ 25-02-2026
ਐਮਾ ਮਾਂਗਟ, 24 ਫਰਵਰੀ (ਗੁਰਾਇਆ)- ਜਲੰਧਰ-ਪਠਾਨਕੋਟ ਰੇਲਵੇ ਟਰੈਕ 'ਤੇ ਮੁਕੇਰੀਆਂ ਤੋਂ 6 ਕਿੱਲੋਮੀਟਰ ਦੂਰ ਅਲੀਪੁਰ ਫਾਟਕ ਕਿੱਲੋਮੀਟਰ 67/ 17,19 ਵਿਖੇ ਸੋਮਵਾਰ ਦੇਰ ਰਾਤ ਰੇਲਗੱਡੀ ਦੀ ਲਪੇਟ 'ਚ ਆਉਣ ਨਾਲ 2 ਪ੍ਰਵਾਸੀ ਮਜ਼ਦੂਰਾਂ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਾਣਕਾਰੀ ਦਿੰਦੇ ਹੋਏ ਮੁਕੇਰੀਆਂ ਰੇਲਵੇ ਚੌਕੀ ਦੇ ਇੰਚਾਰਜ ਏ.ਐੱਸ.ਆਈ ਮਲਕੀਤ ਸਿੰਘ ਬਾਜਵਾ ਨੇ ਦੱਸਿਆ ਕਿ ਮੁਕੇਰੀਆਂ ਦਸੂਹਾ ਰੇਲਵੇ ਟਰੈਕ 'ਤੇ ਘਟਨਾ ਸਥਾਨ ਤੋਂ ਕਰੀਬ 6 ਕਿੱਲੋਮੀਟਰ ਪਹਿਲਾਂ ਅਲੀਪੁਰ ਫਾਟਕ ਦੇ ਦੋ ਪ੍ਰਵਾਸੀ ਮਜ਼ਦੂਰ ਦੇਰ ਰਾਤ ਰੇਲਵੇ ਲਾਈਨ ਪਾਰ ਕਰਦੇ ਸਮੇਂ ਰੇਲਗੱਡੀ ਦੀ ਲਪੇਟ 'ਚ ਆ ਗਏ, ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ | ਮਿ੍ਤਕਾਂ ਦੀ ਪਛਾਣ ਚੰਦਨ ਪਾਸਵਾਨ (37) ਪੁੱਤਰ ਗਣੇਸ਼ੀ ਪਾਸਵਾਨ ਖੁਠਾਰਾ ਮਸ਼ਰਗੀ ਅਰਰੀਆ ਬਿਹਾਰ ਅਤੇ ਰਾਜਨ ਰਿਸ਼ੀ (40) ਪੁੱਤਰ ਨੰਕੂ ਰਿਸ਼ੀ ਪੂਰਨੀਆ ਬਿਹਾਰ ਵਜੋਂ ਹੋਈ ਹੈ | ਰੇਲਵੇ ਪੁਲਿਸ ਨੇ ਮਿ੍ਤਕ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰਕੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਮੁਕੇਰੀਆਂ ਦੇ ਮੁਰਦਾ ਘਰ ਵਿਚ ਰਖਵਾ ਦਿੱਤਾ ਹੈ | ਪਰਿਵਾਰਕ ਮੈਂਬਰਾਂ ਦੇ ਆਉਣ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ | ਰਾਜਨ ਆਪਣੇ ਪਿੱਛੇ ਪਤਨੀ, ਦੋ ਪੁੱਤਰ ਅਤੇ ਇੱਕ ਬੇਟੀ ਛੱਡ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਸੂਬਾ ਵਾਸੀ 2027 'ਚ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਤਿਆਰ-ਸੀਕਰੀ, ਤਲਵਾੜ ਅਗਲੀ ਖ਼ਬਰ ਮਾਪਿਆਂ ਦਾ ਦੋਸ਼ : ਸੜਕ ਹਾਦਸੇ 'ਚ ਮੌਤ ਨਹੀਂ ਬਲਕਿ ਪੁੱਤਰ ਦਾ ਕੀਤਾ ਗਿਆ ਕਤਲ
Ad Position 24