ਤਲਵਾੜਾ, 24 ਫਰਵਰੀ (ਮਹਿਤਾ)-ਇਤਿਹਾਸਕ ਪਿੰਡ ਰੱਕੜੀ ਦਾਤਾਰਪੁਰ ਦੇ ਕਮਿਊਨਿਟੀ ਹਾਲ ਵਿਖੇ ਸਰਪੰਚ ਕੁਸੂਮ ਸ਼ਰਮਾ ਅਤੇ ਸਾਬਕਾ ਸਰਪੰਚ ਪ੍ਰਭਾਤ ਹੈਪੀ ਦੀ ਯੋਗ ਅਗਵਾਈ ਹੇਠ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ | ਇਸ ਕੈਂਪ ਵਿਚ ਕੇ.ਡੀ. ਹਸਪਤਾਲ ਪਠਾਨਕੋਟ ਦੇ ਡਾਕਟਰ ਜੇ.ਪੀ. ਸਿੰਘ ਦੀ ਦੇਖ-ਰੇਖ ਹੇਠ ਡਾ. ਜੋਗਿੰਦਰ ਰਾਣਾ ਅਤੇ ਡਾ. ਸੋਨੀਆ ਰਾਣਾ ਨੇ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕਰਦਿਆਂ ਦੱਸਿਆ ਕਿ ਕੁੱਲ 225 ਮਰੀਜ਼ਾਂ ਦੀਆਂ ਅੱਖਾਂ ਦਾ ਨਿਰੀਖਣ ਕੀਤਾ, ਇਨ੍ਹਾਂ 'ਚੋਂ 25 ਮਰੀਜ਼ਾਂ ਨੂੰ ਮੋਤੀਆ ਨਿਕਲਿਆ ਹੈ ਜਿਨ੍ਹਾਂ ਨੂੰ ਇਲਾਜ ਲਈ ਪਠਾਨਕੋਟ ਬੁਲਾਇਆ ਗਿਆ ਹੈ | ਜ਼ਰੂਰਤਮੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਅਤੇ ਐਨਕਾਂ ਦਿੱਤੀਆਂ | ਇਸ ਮੌਕੇ ਸਾਬਕਾ ਮੁੱਖ ਅਧਿਆਪਕ ਅਸ਼ੋਕ ਕੁਮਾਰ ਸ਼ਰਮਾ, ਸਾਬਕਾ ਸਰਪੰਚ ਠੇਕੇਦਾਰ ਦਰਮੇਸ਼ ਸਿੰਘ, ਪੰਚਾਇਤ ਮੈਂਬਰ ਅਨੀਤਾ ਸ਼ਰਮਾ, ਕਿਮੀ ਸ਼ਾਰਧਾ, ਕੁਲਦੀਪ ਛਿੰਦਾ, ਨਰੇਸ਼ ਕੁਮਾਰ, ਅਨੀਤਾ ਰਾਣੀ, ਸੁਸ਼ਮਾ ਦੇਵੀ, ਰਵਿੰਦਰ ਕੁਮਾਰ ਭੀਲੋ, ਨੰਦ ਲਾਲ, ਸੁਰਿੰਦਰ ਕੌਰ, ਪੱਪੂ, ਸੁਨੀਲ ਬਿੱਟੂ, ਸੋਹਣ ਲਾਲ, ਨਿਰਮਲਾ ਦੇਵੀ, ਮੋਤੀ ਰਾਮ ਆਦਿ ਤੋਂ ਇਲਾਵਾ ਸਮੂਹ ਪਿੰਡ ਰੱਕੜੀ ਦਾਤਾਰਪੁਰ ਨਿਵਾਸੀ ਅਤੇ ਕੇ.ਡੀ. ਹਸਪਤਾਲ ਦਾ ਸਮੂਹ ਸਟਾਫ਼ ਹਾਜ਼ਰ ਸੀ |