08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਵਿਧਾਇਕ ਘੁੰਮਣ ਨੇ ਪਿੰਡ ਚੰਡੀਦਾਸ 'ਚ ਨਵੀਂ ਬਣੀ ਵਾਲੀਬਾਲ ਗਰਾਊਾਡ ਦਾ ਕੀਤਾ ਉਦਘਾਟਨ

Ad Position 21
No active advertisement
ਅਜੀਤ ਡੈਸਕ 25-02-2026
ਦਸੂਹਾ, 24 ਫਰਵਰੀ (ਭੁੱਲਰ)-ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਨੇ ਪਿੰਡ ਚੰਡੀਦਾਸ ਵਿਖੇ 10 ਲੱਖ ਦੀ ਲਾਗਤ ਨਾਲ ਬਣਾਈ ਵਾਲੀਬਾਲ ਖੇਡ ਗਰਾਊਾਡ ਦਾ ਉਦਘਾਟਨ ਕਰ ਕਮਲਾ ਨਾਲ ਕੀਤਾ | ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ ਦਸੂਹਾ 'ਚ ਇਹ 14ਵੀਂ ਵਾਲੀਬਾਲ ਖੇਡ ਗਰਾਊਾਡ ਬਣਾਈ ਗਈ ਹੈ ਜੋ ਕਿ ਆਪਣੇ ਆਪ 'ਚ ਇੱਕ ਮਿਸਾਲ ਹੈ | ਉਨ੍ਹਾਂ ਦੱਸਿਆ ਕਿ ਪੰਜ ਸਾਲ ਦੇ ਕਾਰਜਕਾਲ ਦੌਰਾਨ ਵਿਧਾਨ ਸਭਾ ਦਸੂਹਾ ਦੇ ਵੱਖ-ਵੱਖ ਪਿੰਡਾਂ ਵਿਚ ਲਗਭਗ 60 ਖੇਡ ਪਾਰਕ ਬਣਾਏ ਜਾਣਗੇ | ਉਨ੍ਹਾਂ ਕਿਹਾ ਕਿ ਨੌਜਵਾਨਾਂ ਦੀ ਇਹ ਵੱਡੀ ਮੰਗ ਪੂਰੀ ਕੀਤੀ ਗਈ ਹੈ | ਇਸ ਮੌਕੇ ਪਿੰਡ ਵਾਸੀਆਂ ਨੇ ਵਿਧਾਇਕ ਕਰਮਵੀਰ ਸਿੰਘ ਘੁੰਮਣ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਉਨ੍ਹਾਂ ਦੇ ਹਮੇਸ਼ਾ ਲਈ ਰਿਣੀ ਰਹਿਣਗੇ | ਇਸ ਮੌਕੇ ਬੀ.ਡੀ.ਪੀ.ਓ ਗੁਰਮੀਤ ਸਿੰਘ ਚਾਹਲ, ਗੁਰਪ੍ਰੀਤ ਸਿੰਘ ਲਵਲੀ, ਸੰਤੋਖ ਤੋਖੀ, ਸਰਪੰਚ ਚੰਡੀਦਾਸ ਹਰਪ੍ਰੀਤ ਕੌਰ, ਪੰਚ ਜਸਪਾਲ ਕੌਰ, ਬਲਜੀਤ ਕੌਰ, ਹਰਬਜਨ ਸਿੰਘ, ਬਾਵਾ ਸਿੰਘ, ਅਮਰੀਕ ਸਿੰਘ, ਸੈਕਟਰੀ ਮੋਹਨ , ਸੰਦੀਪ ਸਿੰਘ ਢਿੱਲੋਂ, ਡਾ. ਜਸ਼ਪਾਲ ਸਿੰਘ ਜਲੋਟਾ, ਅਵਤਾਰ ਸਿੰਘ ਸਰਪੰਚ, ਬਾਬਾ ਮਹਿੰਗਾ ਸਿੰਘ, ਲਾਡੀ ਚੰਡੀਦਾਸ, ਇੰਦਰਜੀਤ ਸਿੰਘ ਬੈਂਸ, ਜਸਵਿੰਦਰ ਸਿੰਘ ਬਾਊ, ਜਰਨੈਲ ਸਿੰਘ ਮੰਡ, ਓਾਕਾਰ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮੁਕੇਰੀਆਂ ਸ਼ਹਿਰ 'ਚੋਂ ਰਾਸ਼ਟਰੀ ਰਾਜ ਮਾਰਗ 'ਤੇ ਗੁਜ਼ਰਦੇ ਵਾਹਨਾਂ ਦੀ ਸਪੀਡ ਨਿਸ਼ਚਿਤ ਕੀਤੀ ਜਾਵੇ-ਕਮਲ ਰੱਤੂ ਅਗਲੀ ਖ਼ਬਰ ਪਿੰਡ ਰੱਕੜੀ (ਦਾਤਾਰਪੁਰ) ਵਿਖੇ ਅੱਖਾਂ ਦੇ ਕੈਂਪ 'ਚ 225 ਮਰੀਜ਼ਾਂ ਦੀ ਜਾਂਚ
Ad Position 24