ਦਸੂਹਾ, 26 ਫਰਵਰੀ (ਭੁੱਲਰ)- ਪੰਜਾਬ ਪ੍ਰਦੇਸ਼ ਵਪਾਰ ਮੰਡਲ ਦਸੂਹਾ ਦੇ ਮੁੱਖ ਸਕੱਤਰ ਨਿਰਮਲ ਸਿੰਘ ਤਲਵਾੜ, ਅਮਰੀਕ ਸਿੰਘ ਤਲਵਾੜ ਤੇ ਜਸਬੀਰ ਸਿੰਘ ਦੀ ਮਾਤਾ ਚੰਨਣ ਕੌਰ (84) ਪਤਨੀ ਸਵ. ਕਰਤਾਰ ਸਿੰਘ ਦਾ ਸਥਾਨਕ ਪ੍ਰਾਚੀਨ ਪਾਂਡਵ ਸਰੋਵਰ ਨੇੜਲੇ ਸ਼ਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ | ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਵੱਡੇ ਪੁੱਤਰ ਅਮਰੀਕ ਸਿੰਘ ਤਲਵਾੜ ਨੇ ਦਿਖਾਈ | ਇਸ ਮੌਕੇ ਬਿੰਦੂ ਘੁੰਮਣ, ਵਪਾਰ ਮੰਡਲ ਦੇ ਪ੍ਰਧਾਨ ਅਮਰੀਕ ਸਿੰਘ ਗੱਗੀ, ਨਗਰ ਕੌਂਸਲ ਦੇ ਪ੍ਰਧਾਨ ਸੁੱਚਾ ਸਿੰਘ ਲੂਫਾ, ਮੀਤ ਪ੍ਰਧਾਨ ਅਮਰਪ੍ਰੀਤ ਸੋਨੂੰ ਖ਼ਾਲਸਾ, ਕਾਂਗਰਸੀ ਆਗੂ ਤਰਲੋਕ ਸਿੰਘ ਸਾਹੀ, ਜੱਸਾ ਕਾਲੜਾ, ਪ੍ਰਜਾਪਤ ਸੁਸਾਇਟੀ ਦੇ ਪ੍ਰਧਾਨ ਜਸਵੰਤ ਸਿੰਘ ਪੱਪੂ, ਚਮਨ ਲਾਲ ਜੰਬਾ, ਸਕੱਤਰ ਜੇ.ਐਸ ਮੱਲੀ ਹਰਵਿੰਦਰ ਸਿੰਘ ਕਲਸੀ, ਰਿੰਪਾ ਸ਼ਰਮਾ, ਤਰਸੇਮ ਸਿੰਘ ਖ਼ਾਲਸਾ, ਅਜੀਤ ਸਿੰਘ, ਕਮਲਪ੍ਰੀਤ ਸਿੰਘ ਖ਼ਾਲਸਾ, ਕੈਲਾਸ਼ ਡੋਗਰਾ ਨੇ ਤਲਵਾੜ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ |