ਪੱਸੀ ਕੰਢੀ, 26 ਫਰਵਰੀ (ਜਗਤਾਰ ਸਿੰਘ ਰਜਪਾਲਮਾ)-ਪਿੰਡ ਰਜਪਾਲਮਾ ਤੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੰਗਤਾਂ ਦਾ ਇਕ ਜਥਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅੰਗ ਵਸਤਰ ਚੋਲ੍ਹਾ ਸਾਹਿਬ ਜੀ ਦੇ ਦਰਸ਼ਨਾਂ ਲਈ ਪੈਦਲ ਸੰਗ ਰਵਾਨਾ ਹੋਵੇਗਾ | ਇਸ ਸਬੰਧੀ ਗੁਰਦੁਆਰਾ ਦੇ ਸੇਵਾਦਾਰ ਲਛਕਰ ਸਿੰਘ ਤੇ ਹੋਰ ਸੰਗਤਾਂ ਨੇ ਦੱਸਿਆ ਕਿ 2 ਮਾਰਚ ਨੂੰ ਇਹ ਜਥਾ ਰਜਪਾਲਮਾ ਤੋਂ ਸਵੇਰੇ 4 ਵਜੇ ਆਰੰਭ ਹੋ ਕੇ ਵੱਖ-ਵੱਖ ਪਿੰਡਾਂ ਰਾਹੀਂ ਹੁੰਦਾ ਹੋਇਆ ਸ਼ਾਮ ਨੁਸ਼ਹਿਰਾ ਪੱਤਣ ਪਹੁੰਚੇਗਾ | 3 ਮਾਰਚ ਨੂੰ ਸਵੇਰੇ ਚੱਲ ਕੇ ਸ਼ਾਮ ਜੋੜਾ ਛੱਤਰਾਂ ਪਹੁੰਚੇਗਾ, 4 ਮਾਰਚ ਨੂੰ ਸਵੇਰੇ ਚੱਲ ਕੇ ਡੇਰਾ ਬਾਬਾ ਨਾਨਕ ਪਹੁੰਚੇਗਾ | ਇਸ ਸਬੰਧੀ ਮੁਕੰਮਲ ਤਿਆਰੀਆਂ ਕਰ ਲਈਆਂ ਗਈਆਂ ਹਨ | ਪ੍ਰਬੰਧਕਾਂ ਨੇ ਦੱਸਿਆ ਕਿ ਜੋ ਲੜੀਵਾਰ ਅਖੰਡ ਪਾਠ ਚੱਲ ਰਹੇ ਹਨ ਉਨ੍ਹਾਂ ਦੇ ਭੋਗ 28 ਫਰਵਰੀ ਨੂੰ ਪੈਣਗੇ | ਜਿਸ ਦੌਰਾਨ ਪੰਥ ਦੇ ਪ੍ਰਸਿੱਧ ਕਥਾਵਾਚਕ ਭਾਈ ਸੁਖਦੇਵ ਸਿੰਘ ਡੱਲਾ, ਪੰਥ ਦੇ ਪ੍ਰਸਿੱਧ ਢਾਡੀ ਜਥਾ ਭਾਈ ਗਰਜਾ ਸਿੰਘ, ਭਾਈ ਜਸਵਿੰਦਰ ਸਿੰਘ ਧੁੱਗਾ ਸਟੇਜ ਸੈਕਟਰੀ, ਕਥਾਵਾਚਕ ਭਾਈ ਸਰਤਾਜ ਸਿੰਘ ਬਸਰਾਵਾਂ ਜੋ ਕੀਰਤਨ ਰਾਹੀਂ ਅਤੇ ਕਥਾਵਾਚਕ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ | ਇਸ ਮੌਕੇ ਤਰਲੋਚਨ ਸਿੰਘ, ਬਲਵੀਰ ਸਿੰਘ , ਸਰਬਜੀਤ ਸਿੰਘ, ਬੂਆ ਸਿੰਘ, ਸੁਰਜੀਤ ਸਿੰਘ, ਸਤਨਾਮ ਸਿੰਘ, ਸੰਤੋਖ ਸਿੰਘ, ਚਮਕੌਰ ਸਿੰਘ, ਥਾਣੇਦਾਰ ਸਤਨਾਮ ਸਿੰਘ, ਦੀਪੂ, ਚਰਨਜੀਤ ਸਿੰਘ, ਸੁੱਖੂ ਸਮੇਤ ਹੋਰ ਸੰਗਤਾਂ ਹਾਜ਼ਰ ਸਨ |