26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਡੀ.ਏ.ਵੀ ਕਾਲਜ ਦਸੂਹਾ ਵਿਖੇ 'ਕੇਂਦਰੀ ਆਬਕਾਰੀ ਦਿਵਸ' ਮਨਾਇਆ

Ad Position 21
No active advertisement
ਅਜੀਤ ਡੈਸਕ 27-02-2026
ਦਸੂਹਾ, 26 ਫਰਵਰੀ (ਭੁੱਲਰ)-ਜੇ.ਸੀ.ਡੀ.ਏ.ਵੀ ਕਾਲਜ ਦਸੂਹਾ ਵਿਖੇ ਹਰ ਸਾਲ ਦੀ ਤਰ੍ਹਾਂ ਕਾਲਜ 'ਦੀ ਇਕਨਾਮਿਕਸ ਸੁਸਾਇਟੀ' ਵਲੋਂ ਕੇਂਦਰੀ ਆਬਕਾਰੀ ਦਿਵਸ ਕਾਲਜ ਦੇ ਪਿ੍ੰਸੀਪਲ ਪ੍ਰੋ. ਰਾਕੇਸ਼ ਕੁਮਾਰ ਮਹਾਜਨ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਮਨਾਇਆ ਗਿਆ | ਇਸ ਕੇਂਦਰੀ ਆਬਕਾਰੀ ਦਿਵਸ ਮਨਾਉਣ ਦਾ ਮੁੱਖ ਉਦੇਸ਼ ਸੈਂਟਰਲ ਬੋਰਡ ਆਫ਼ ਇੰਡਰੈਕਟ ਟੈਕਸ ਐਂਡ ਕਸ਼ਟਮਜ਼ ਦੇ ਅਧਿਕਾਰੀਆਂ ਦੇ ਯੋਗਦਾਨ ਨੂੰ ਸਲਾਮ ਕਰਨਾ ਹੈ | ਕਿਉਂਕਿ ਇਹ ਅਧਿਕਾਰੀ ਟੈਕਸ ਦੀਆਂ ਚੋਰੀਆਂ ਨੂੰ ਰੋਕਣ ਦੇ ਨਾਲ-ਨਾਲ ਦੇਸ਼ ਦੀ ਉੱਨਤੀ ਵਿਚ ਟੈਕਸ ਧਾਰਕ ਲੋਕਾਂ ਦੀ ਭਾਗੀਦਾਰੀ ਨੂੰ ਯਕੀਨੀ ਬਣਾਉਂਦੇ ਹਨ | 'ਦੀ ਇਕਨਾਮਿਕਸ ਸੁਸਾਇਟੀ' ਦੇ ਮੁਖੀ ਡਾ. ਅਨੂੰ ਬਜਾਜ ਨੇ ਸਮੂਹ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਸਾਨੂੰ ਇੱਕ ਜ਼ਿੰਮੇਵਾਰ ਭਾਰਤੀ ਨਾਗਰਿਕ ਹੋਣ ਦੇ ਨਾਤੇ ਟੈਕਸ ਦੀ ਅਦਾਇਗੀ ਸਮੇਂ ਸਿਰ ਕਰਨ ਦੇ ਨਾਲ-ਨਾਲ ਐਕਸਾਈਜ਼ ਦੇ ਅਧਿਕਾਰੀਆਂ ਨੂੰ ਉਨ੍ਹਾਂ ਦੀ ਮਿਹਨਤ ਅਤੇ ਇਮਾਨਦਾਰੀ ਸਦਕਾ ਉਨ੍ਹਾਂ ਪ੍ਰਤੀ ਸਕਾਰਾਤਮਿਕ ਸੋਚ ਰੱਖਣੀ ਚਾਹੀਦੀ ਹੈ | ਇਸ ਮੌਕੇ ਉੱਤੇ ਵਿਦਿਆਰਥੀਆਂ ਦੁਆਰਾ ਆਬਕਾਰੀ ਦਿਵਸ ਦੇ ਸੰਬੰਧ ਵਿਚ ਆਪਣੇ ਵਿਚਾਰ ਪਰਚਿਆਂ ਦੇ ਰੂਪ ਵਿਚ ਪ੍ਰਗਟਾਏ ਗਏ | ਸਟੇਜ ਸਕੱਤਰ ਦੀ ਭੂਮਿਕਾ ਪੋ.ਆਰਜੂ ਨੇ ਬਾਖ਼ੂਬੀ ਨਿਭਾਈ |
Ad Position 22
No active advertisement
ਪਿਛਲੀ ਖ਼ਬਰ ਬੁਢਾਬੜ ਰਾਮ ਮੰਦਰ ਸ਼ਾਖਾ ਪੰਡੋਰੀ ਧਾਮ ਵਿਖੇ ਭਾਗਵਤ ਕਥਾ ਸੰਬੰਧੀ ਸਮਾਗਮ ਅਗਲੀ ਖ਼ਬਰ ਚੋਲਾ ਸਾਹਿਬ ਜੀ ਦੇ ਦਰਸ਼ਨਾਂ ਲਈ ਪੈਦਲ ਯਾਤਰਾ 2 ਮਾਰਚ ਤੋਂ
Ad Position 24