ਭੰਗਾਲਾ, 26 ਫਰਵਰੀ (ਬਲਵਿੰਦਰਜੀਤ ਸਿੰਘ ਸੈਣੀ)-ਪਿੰਡ ਬੁਢਾਬੜ ਰਾਮ ਮੰਦਰ ਸ਼ਾਖਾ ਪੰਡੋਰੀ ਧਾਮ ਵਿਖੇ ਭਾਗਵਤ ਕਥਾ ਸੰਬੰਧੀ ਇਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਮਹਾਰਾਜ ਸੁਭਾਸ਼ ਸ਼ਾਸਤਰੀ ਨੇ ਸੰਗਤਾਂ ਨੂੰ ਭਾਗਵਤ ਕਥਾ ਨਾਲ ਜੋੜਿਆ | ਮਹਾਰਾਜ ਸੁਭਾਸ਼ ਸ਼ਾਸਤਰੀ ਜੀ ਨੇ ਕਿਹਾ ਕਿ ਮਨੁੱਖ ਸਾਰੀਆਂ ਮਨੋਕਾਮਨਾਵਾਂ ਨੂੰ ਤਿਆਗ ਕੇ ਕਾਮਨਾ ਰਹਿਤ, ਹੰਕਾਰ ਰਹਿਤ ਹੋਣਾ ਚਾਹੀਦਾ ਹੈ ਤਾਂ ਹੀ ਮਨ ਨੂੰ ਸ਼ਾਂਤੀ ਪ੍ਰਾਪਤ ਹੋ ਸਕਦੀ ਹੈ | ਇਸ ਮੌਕੇ ਕਥਾ ਸਮਾਗਮ ਵਿਚ ਪਹੁੰਚੀਆਂ ਸੰਗਤਾਂ ਨੇ ਮਹਾਰਾਜ ਸੁਭਾਸ਼ ਸ਼ਾਸਤਰੀ ਜੀ ਦੇ ਪ੍ਰਵਚਨਾਂ ਨੂੰ ਬਹੁਤ ਧਿਆਨ ਨਾਲ ਸੁਣਿਆ | ਇਸ ਮੌਕੇ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਹਾਜ਼ਰ ਸਨ |