ਮਾਹਿਲਪੁਰ, 5 ਮਾਰਚ (ਰਜਿੰਦਰ ਸਿੰਘ)-ਬੀ. ਡੀ. ਪੀ. ਦਫ਼ਤਰ ਮਾਹਿਲਪੁਰ ਬਲਾਕ ਮਾਹਿਲਪੁਰ ਵਿਚ ਬਲਾਕ ਸੰਮਤੀ ਦੇ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੀ ਸਰਬਸੰਮਤੀ ਨਾਲ ਹੋਈ ਚੋਣ 'ਚ 'ਆਪ' ਦੀਆ ਦੋ ਮਹਿਲਾਵਾਂ ਨੇ ਕਬਜ਼ਾ ਕਰ ਲਿਆ | ਸਰਬਸੰਮਤੀ ਨਾਲ ਇਹ ਚੋਣ ਪਰਮਪ੍ਰੀਤ ਸਿੰਘ ਉਪ ਮੰਡਲ ਮੈਜਿਸਟਰੇਟ ਗੜ੍ਹਸ਼ੰਕਰ ਅਤੇ ਰਜਿੰਦਰ ਕੌਰ ਬੀ.ਡੀ.ਪੀ.ਓ. ਮਾਹਿਲਪੁਰ ਤੇ ਨਾਇਬ ਤਹਿਸੀਲਦਾਰ ਰਣਵੀਰ ਸਿੰਘ ਦੇਖ-ਰੇਖ 'ਚ ਹੋਈ | ਉਨ੍ਹਾਂ ਦੱਸਿਆ ਕਿ ਚੇਅਰਮੈਨ ਲਈ ਗੁਰਬਖ਼ਸ਼ ਸਿੰਘ ਸੰਮਤੀ ਮੈਂਬਰ ਬੀਬੀ ਰਣਜੀਤ ਕੌਰ ਭਾਮ ਦਾ ਨਾਂਅ ਤੇ ਵਾਇਸ ਚੇਅਰਮੈਨ ਲਈ ਬਸਪਾ ਦੇ ਗੁਦਾਵਰ ਸਿੰਘ ਸੰਮਤੀ ਮੈਂਬਰ ਨੇ ਬੀਬੀ ਨਵਪ੍ਰੀਤ ਕੌਰ ਦਾ ਨਾਂਅ ਪੇਸ਼ ਕੀਤਾ ਜਿਨ੍ਹਾ ਨੂੰ ਸਰਬਸੰਮਤੀ ਬੀਬੀ ਰਣਜੀਤ ਕੌਰ ਭਾਮ ਚੇਅਰਮੈਨ ਜੋਨ ਭਾਮ ਅਤੇ ਵਾਈਸ ਚੇਅਰਮੈਨ ਨਵਪ੍ਰੀਤ ਕੌਰ ਬਘੌਰਾ ਜੋਨ ਚੱਕ ਕਟਾਰੂ ਨੂੰ ਨਿਯੁਕਤ ਕੀਤਾ ਗਿਆ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਵਿਧਾਇਕ ਡਾ.ਇਸ਼ਾਂਕ ਕੁਮਾਰ ਚੱਬੋਵਾਲ ਵਲੋਂ ਨਵ-ਚੁਣੇ ਗਏ ਚੇਅਰਮੈਨ ਅਤੇ ਵਾਈਸ ਚੇਅਰਮੈਨ ਨੂੰ ਮੈਂਬਰਾਂ ਵਲੋਂ ਫੁੱਲ ਮਾਲਾਵਾਂ ਪਾ ਕੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਹਲਕਾ ਸੰਗਠਨ ਇੰਚਾਰਜ ਚਰਨਜੀਤ ਸਿੰਘ ਚੰਨੀ, ਮਮਤਾ ਰਾਣੀ, ਰਣਵੀਰ ਸਿੰਘ, ਅਨੂ ਦੇਵੀ, ਗੁਰਦੀਪ ਕੌਰ, ਗੁਰਬਖ਼ਸ਼ ਸਿੰਘ, ਮੰਜੂ, ਮਨਪ੍ਰੀਤ ਕੌਰ ਰਣਜੀਤ ਕੌਰ, ਮਨਜੀਤ ਕੌਰ, ਨਵਪ੍ਰੀਤ ਕੌਰ, ਦਵਿੰਦਰ ਸਿੰਘ, ਰਮਨਦੀਪ ਸਿੰਘ, ਰਜਨੀ, ਸਾਹਿਲ, ਕੁੰਦਨ ਲਾਲ, ਗੁਰਜਿੰਦਰ ਕੌਰ, ਸਰਬਜੀਤ ਕੌਰ, ਦਾਰਾ ਸਿੰਘ, ਪਵਨਦੀਪ ਸਿੰਘ, ਦਵਿੰਦਰ ਸਿੰਘ, ਗੁਦਾਵਰ ਰਾਮ, ਮਨਪ੍ਰੀਤ ਕੌਰ ਸੁਖਵਿੰਦਰ ਕੌਰ, ਰਾਜਿੰਦਰ ਸਿੰਘ ਤੇ ਹੋਰ ਹਾਜ਼ਰ ਸਨ |