08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਸੰਮਤੀ ਭੂੰਗਾ ਵਿਖੇ ਚੇਅਰਮੈਨ ਤੇ ਉਪ ਚੇਅਰਮੈਨ ਦੀ ਚੋਣ ਹੋਈ ਮੁਲਤਵੀ

Ad Position 21
No active advertisement
ਅਜੀਤ ਡੈਸਕ 06-03-2026
ਹਰਿਆਣਾ, 5 ਮਾਰਚ (ਹਰਮੇਲ ਸਿੰਘ ਖੱਖ)-ਪੰਚਾਇਤ ਸੰਮਤੀ ਭੰੂਗਾ ਵਿਖੇ ਲਵਪ੍ਰੀਤ ਸਿੰਘ ਐੱਸ.ਡੀ.ਐੱਮ. ਟਾਂਡਾ (ਆਰ. ਓ.) ਦੀ ਅਗਵਾਈ ਹੇਠ ਚੇਅਰਮੈਨ ਤੇ ਉਪ ਚੇਅਰਮੈਨ ਦੀ ਚੋਣ ਕਰਵਾਉਣ ਦੇ ਸਬੰਧੀ 'ਚ ਪੰਚਾਇਤ ਸੰਮਤੀ ਭੂੰਗਾ ਦੇ ਮੈਂਬਰਾਂ ਦੀ ਮੀਟਿੰਗ ਸੱਦੀ ਗਈ, ਪਰ ਆਮ ਆਦਮੀ ਪਾਰਟੀ ਦੇ ਹੀ ਮੈਂਬਰਾਂ ਦੀ ਚੇਅਰਮੈਨ ਸਬੰਧੀ ਆਪਸੀ ਸਹਿਮਤੀ ਨਾ ਬਣਨ ਕਾਰਨ ਇਹ ਚੋਣ ਅਗਲੇ ਹੁਕਮਾਂ ਤੱਕ ਮੁਲਤਵੀ ਹੋ ਗਈ | ਪ੍ਰਾਪਤ ਜਾਣਕਾਰੀ ਅਨੁਸਾਰ ਬੀ.ਡੀ.ਪੀ.ਓ. ਦਫ਼ਤਰ ਭੂੰਗਾ ਵਿਖੇ ਪੰਚਾਇਤ ਸੰਮਤੀ ਭੂੰਗਾ ਵਿਖੇ ਚੇਅਰਮੈਨ ਤੇ ਉਪ ਚੇਅਰਮੈਨ ਦੀ ਚੋਣ ਸਬੰਧੀ ਸੰਮਤੀ ਦੇ 23 ਮੈਂਬਰਾਂ ਦੀ ਮੀਟਿੰਗ ਰੱਖੀ ਗਈ ਸੀ, ਜਿਸ 'ਚ ਡਾ. ਰਵਜੋਤ ਸਿੰਘ ਕੈਬਨਿਟ ਮੰਤਰੀ ਪੰਜਾਬ ਤੇ ਜਸਵੀਰ ਸਿੰਘ ਰਾਜਾ ਵਿਧਾਇਕ ਟਾਂਡਾ ਉਚੇਚੇ ਤੌਰ 'ਤੇ ਸ਼ਾਮਲ ਹੋਏ ਸਨ | ਜਾਣਕਾਰੀ ਪ੍ਰਾਪਤ ਜਾਣਕਾਰੀ ਅਨੁਸਾਰ ਪੰਚਾਇਤ ਸੰਮਤੀ ਭੂੰਗਾ ਦੇ ਚੇਅਰਮੈਨ ਅਹੁਦੇ ਲਈ ਆਮ ਆਦਮੀ ਪਾਰਟੀ ਦੇ ਮੈਂਬਰ ਮਾ. ਦਰਸ਼ਨ ਸਿੰਘ ਨੂਰਪੁਰ (ਜੋਨ ਧੂਤ ਕਲਾਂ) ਤੇ ਉਪ ਚੇਅਰਮੈਨ ਲਈ ਆਮ ਆਦਮੀ ਪਾਰਟੀ ਦੇ ਮੈਂਬਰ ਸੁਰਿੰਦਰ ਕੌਰ (ਜੋਨ ਮਨਹੋਤਾ) ਦਾ ਨਾਮ ਪੇਸ਼ ਕੀਤਾ ਗਿਆ ਪਰ ਆਮ ਆਦਮੀ ਪਾਰਟੀ ਦੇ ਹੀ ਤਿੰਨ ਮੈਂਬਰਾਂ ਵਲੋਂ ਇਨ੍ਹਾਂ 'ਤੇ ਸਹਿਮਤੀ ਨਾ ਜਿਤਾਉਂਦੇ ਹੋਏ ਵਾਕਆਊਟ ਕਰ ਗਏ ਤੇ ਉਸ ਸਮੇਂ ਹੀ ਕਾਂਗਰਸ ਵਲੋਂ ਚੇਅਰਮੈਨ ਲਈ ਕੁਲਵਿੰਦਰ ਸਿੰਘ (ਜੋਨ ਡੱਫਰ) ਤੇ ਉਪ ਚੇਅਰਮੈਨ (ਜੋਨ ਦਾਰਾਪੁਰ) ਨੂੰ ਨਾਮਜ਼ਦ ਕੀਤਾ ਗਿਆ ਪਰ ਵੋਟਿੰਗ ਕਰਵਾਉਣ ਤੋਂ ਪਹਿਲਾਂ ਹੀ ਲਵਪ੍ਰੀਤ ਸਿੰਘ ਐੱਸ.ਡੀ.ਐੱਮ. ਵਲੋਂ ਚੋਣ ਅਗਲੇ ਹੁਕਮਾਂ ਤੱਕ ਮੁਲਤਵੀ ਕੀਤੀ ਗਈ | ਇੱਥੇ ਦੱਸਣਯੋਗ ਹੈ ਕਿ ਪੰਚਾਇਤ ਸੰਮਤੀ ਭੂੰਗਾ ਵਿਖੇ 23 ਸੰਮਤੀ ਮੈਂਬਰ ਹਨ, ਜਿਨ੍ਹਾਂ 'ਚ 12 ਆਮ ਆਦਮੀ ਪਾਰਟੀ, 7 ਕਾਂਗਰਸ, 3 ਸ਼ੋ੍ਰਮਣੀ ਅਕਾਲੀ ਦਲ ਅਤੇ 1 ਭਾਜਪਾ ਦੇ ਮੈਂਬਰ ਜੇਤੂ ਰਹੇ ਹਨ ਤੇ ਚੇਅਰਮੈਨ ਤੇ ਉਪ ਚੇਅਰਮੈਨ ਲਈ ਆਮ ਆਦਮੀ ਪਾਰਟੀ ਦਾ ਪੂਰਨ ਬਹੁਮਤ ਬਣਦਾ ਹੈ, ਪਰ ਆਪਸੀ ਸਹਿਮਤੀ ਨਾ ਬਣਨ ਕਾਰਨ ਇਹ ਚੋਣ ਮੁਲਤਵੀ ਕਰਨੀ ਪਈ | ਇੱਥੇ ਇਹ ਵੀ ਦੱਸਣਯੋਗ ਹੈ ਕਿ ਚੋਣ ਸਮੇਂ ਡਾ. ਰਵਜੋਤ ਸਿੰਘ ਕੈਬਨਿਟ ਮੰਤਰੀ ਪੰਜਾਬ, ਜਸਵੀਰ ਸਿੰਘ ਰਾਜਾ ਵਿਧਾਇਕ ਉੜਮੁੜ, ਗੁਰਵਿੰਦਰ ਸਿੰਘ ਪਾਬਲਾ ਜ਼ਿਲ੍ਹਾ ਪ੍ਰਧਾਨ ਤੇ ਚੇਅਰਮੈਨ ਨਗਰ ਸੁਧਾਰ ਟਰੱਸਟ ਵੀ ਹਾਜ਼ਰ ਸਨ ਪਰ ਆਮ ਆਦਮੀ ਪਾਰਟੀ ਦੇ ਸਾਰੇ ਉਮੀਦਵਾਰਾਂ ਨੂੰ ਇਕ ਸਮੇਂ ਇੱਕਜੁੱਟ ਰੱਖਣ 'ਤੇ ਕਾਮਯਾਬ ਨਹੀਂ ਹੋਏ |
Ad Position 22
No active advertisement
ਪਿਛਲੀ ਖ਼ਬਰ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਬਲਾਕ ਸੰਮਤੀ ਮਾਹਿਲਪੁਰ ਦੀ ਚੇਅਰਮੈਨ ਤੇ ਵਾਈਸ ਚੇਅਰਮੈਨ ਦੀ ਸੀਟ 'ਤੇ ਔਰਤਾਂ ਦਾ ਕਬਜ਼ਾ
Ad Position 24