08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

Ad Position 21
No active advertisement
ਅਜੀਤ ਡੈਸਕ 06-03-2026
ਮਾਹਿਲਪੁਰ, 5 ਮਾਰਚ (ਰਜਿੰਦਰ ਸਿੰਘ)-ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਚੰਦੇਲੀ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ 'ਚ ਸਜਾਇਆ ਗਿਆ | ਇਹ ਨਗਰ ਕੀਰਤਨ ਰਵਿਦਾਸ ਗੁਰਦੁਆਰਾ ਤੋਂ ਹੁੰਦਾ ਹੋਇਆ ਪਿੰਡ ਖ਼ਾਨਪੁਰ ਸਮੇਤ ਵੱਖ-ਵੱਖ ਹੋਰ ਪਿੰਡਾਂ ਦੀਆਂ ਪ੍ਰਕਿਰਮਾ ਕਰਦਾ ਹੋਇਆ ਦੇਰ ਸ਼ਾਮ ਨੂੰ ਗੁਰਦੁਆਰਾ ਵਿਖੇ ਸਮਾਪਤ ਹੋਇਆ | ਇਸ ਨਗਰ ਕੀਰਤਨ ਦੌਰਾਨ ਸੰਗਤਾਂ ਲਈ ਥਾਂ-ਥਾਂ ਲੰਗਰ ਲਗਾਏ ਗਏ | ਵੱਖ-ਵੱਖ ਕੀਰਤਨੀ ਜਥੇ ਅਤੇ ਰਾਗੀ-ਢਾਡੀ ਵਲੋਂ ਸੰਗਤਾਂ ਨੂੰ ਇਲਾਹੀ ਬਾਣੀ ਨਾਲ ਸੰਗਤਾਂ ਨਿਹਾਲ ਕੀਤਾ | ਇਸ ਮੌਕੇ ਸੰਤ ਰਮੇਸ਼ ਦਾਸ ਸ਼ੇਰਪੁਰ ਕੱਲਰਾਂ, ਸੰਤ ਮੀਨਾ ਦੇਵੀ ਜੇਜੋਂ, ਸੰਤ ਅਮਨਦੀਪ ਨੇ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰੀ | ਇਸ ਮੌਕੇ ਰਾਜੇਸ਼ ਕੁਮਾਰ, ਭਜਨ ਲਾਲ ਗ੍ਰਾਮ ਸੇਵਕ, ਸੰਦੀਪ ਕੁਮਾਰ, ਅਵਤਾਰ ਸਿੰਘ, ਅਮਰਜੀਤ ਸਿੰਘ, ਸਿੰਘ, ਰਾਮ ਲੁਭਾਇਆ, ਕੁਲਵਰਨ ਸਿੰਘ, ਭਜਨ ਲਾਲ, ਸੁਰਿੰਦਰ ਕੁਮਾਰ, ਸਰਬਜੀਤ ਸਿੰਘ, ਮੋਹਿਤ ਕੁਮਾਰ ਪਿ੍ੰਸ, ਥਾਣੇਦਾਰ ਮੋਹਣ ਲਾਲ, ਨਰਿੰਦਰ ਸਿੰਘ ਬੱਬਲੀ, ਪ੍ਰਦੀਪ ਕੁਮਾਰ, ਅਮਰਜੀਤ ਸਿੰਘ, ਜਸਪਾਲ ਸਿੰਘ ਪਾਲਾ, ਜਸਵਿੰਦਰ ਸਿੰਘ ਜੱਸੀ, ਜਤਿੰਦਰ ਕੁਮਾਰ ਪਿੰਕੀ, ਦੋਲਤ ਸਿੰਘ, ਬਲਵਿੰਦਰ ਕੌਰ ਸਰਪੰਚ ਖ਼ਾਨਪੁਰ, ਸਰਬਜੀਤ ਸਿੰਘ, ਕਮਲਜੀਤ ਪੰਚ, ਜੁਗਿੰਦਰ ਸਿੰਘ ਬੈਂਸ, ਕਮਲ ਸਰਪੰਚ ਚੰਦੇਲੀ, ਚਰਨ ਸਿੰਘ, ਸੰਤੋਖ ਸਿੰਘ, ਦੌਲਤ ਰਾਮ, ਰਜਨੀਸ਼ ਕੁਮਾਰ, ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਘੁੰਮਣ ਵਲੋਂ ਸ਼ਹੀਦ ਅੰਮਿ੍ਤਪਾਲ ਸਿੰਘ ਯਾਦਗਾਰੀ ਗੇਟ ਦਾ ਉਦਘਾਟਨ ਅਗਲੀ ਖ਼ਬਰ ਸੰਮਤੀ ਭੂੰਗਾ ਵਿਖੇ ਚੇਅਰਮੈਨ ਤੇ ਉਪ ਚੇਅਰਮੈਨ ਦੀ ਚੋਣ ਹੋਈ ਮੁਲਤਵੀ
Ad Position 24