ਚੱਬੇਵਾਲ, 6 ਮਾਰਚ (ਰਾਜੀਵ ਭਾਰਦਵਾਜ)-ਕਸਬਾ ਚੱਬੇਵਾਲ ਵਿਖੇ ਅਕਾਲੀ ਦਲ ਦੀ ਨਵੀਂ ਬਣੀ ਜ਼ਿਲ੍ਹਾ ਜਥੇਬੰਦੀ ਦਾ ਵਿਸ਼ੇਸ਼ ਇਕੱਠ ਕੀਤਾ ਗਿਆ, ਜਿਸ 'ਚ ਸੀਨੀਅਰ ਅਕਾਲੀ ਆਗੂ ਸਾਬਕਾ ਰਾਜ ਸਭਾ ਮੈਂਬਰ ਵਰਿੰਦਰ ਸਿੰਘ ਬਾਜਵਾ, ਜ਼ਿਲ੍ਹਾ ਪ੍ਰਧਾਨ ਦਿਹਾਤੀ ਲਖਵਿੰਦਰ ਸਿੰਘ ਲੱਖੀ, ਸ਼ਹਿਰੀ ਪ੍ਰਧਾਨ ਜਤਿੰਦਰ ਸਿੰਘ ਲਾਲੀ ਬਾਜਵਾ, ਹਲਕਾ ਇੰਚਾਰਜ ਹਰਮਿੰਦਰ ਸਿੰਘ ਸੰਧੂ,ਕੌਮੀ ਮੀਤ ਪ੍ਰਧਾਨ, ਨਿਰਮਲ ਸਿੰਘ ਭੀਲੋਵਾਲ, ਸਰਕਲ ਪ੍ਰਧਾਨ ਸੁਖਦੇਵ ਸਿੰਘ ਬੰਬੇਲੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ | ਇਸ ਮੌਕੇ 'ਤੇ ਪਾਰਟੀ ਵੱਲੋਂ ਨਿਯੁਕਤ ਕੀਤੀ ਗਈ ਨਵੀਂ ਜ਼ਿਲ੍ਹਾ ਜਥੇਬੰਦੀ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਵਰਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਇੱਕ ਚੰਗੀ ਟੀਮ ਹੀ ਪਾਰਟੀ ਨੂੰ ਉੱਪਰ ਲਿਜਾ ਸਕਦੀ ਹੈ | ਇਸ ਮੌਕੇ ਹਰਮਿੰਦਰ ਸਿੰਘ ਸੰਧੂ ਨੇ ਕਿਹਾ ਕਿ ਕਿਸੇ ਵੀ ਪਾਰਟੀ ਦੇ ਵਰਕਰ ਉਸਦੀ ਰੀੜ੍ਹ ਦੀ ਹੱਡੀ ਹੁੰਦੇ ਹਨ | ਉਨ੍ਹਾਂ ਕਿਹਾ ਕਿ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਦੀ ਜਿੱਤ ਹੋਵੇਗੀ ਅਤੇ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਬਣਨਗੇ | ਇਸ ਮੌਕੇ ਤੇ ਨਵੇਂ ਨਿਯੁਕਤ ਕੀਤੇ ਗਏ ਕੌਮੀ ਮੀਤ ਪ੍ਰਧਾਨ ਇਕਬਾਲ ਸਿੰਘ ਖੇੜਾ, ਕੌਮੀ ਮੀਤ ਪ੍ਰਧਾਨ ਨਿਰਮਲ ਸਿੰਘ ਭੀਲੋਵਾਲ ਨੂੰ, ਸੀਨੀਅਰ ਮੀਤ ਪ੍ਰਧਾਨ ਦੁਖਭੰਜਨ ਸਿੰਘ, ਸੁਰਿੰਦਰ ਸਿੰਘ ਤਨੂਲੀ, ਰਸ਼ਪਾਲ ਸਿੰਘ ਜਲਵੇੜਾ ਨੂੰ, ਜ਼ਿਲ੍ਹਾ ਮੀਤ ਪ੍ਰਧਾਨ ਸੋਹਣ ਸਿੰਘ ਹੁਕੜਾਂ , ਰਾਮਪਾਲ ਮਹੇ ਅਹਿਰਾਣਾ ਕਲਾਂ, ਰਣਜੀਤ ਸਿੰਘ ਹਾਰਟਾਂ, ਸੁਖਵਿੰਦਰ ਸਿੰਘ ਰੀਹਲਾਂ ਨੂੰ, ਜ਼ਿਲ੍ਹਾ ਜਨਰਲ ਸਕੱਤਰ ਵਾਸਦੇਵ ਮਰੂਲਾ, ਜਸਵਿੰਦਰ ਸਿੰਘ ਭੇੜੂਆ, ਮੋਹਣ ਸਿੰਘ ਸਰਪੰਚ ਸਰਹਾਲਾ ਕਲਾਂ, ਅਵਤਾਰ ਸਿੰਘ ਬਾੜੀਆ, ਮੱਖਣ ਸਿੰਘ ਮੁਖੋਮਜਾਰਾ, ਨਰਿੰਦਰ ਸਿੰਘ ਜੱਲੋਵਾਲ ਨੂੰ, ਜ਼ਿਲ੍ਹਾ ਸਕੱਤਰ ਬਲਵੀਰ ਸਿੰਘ ਚੱਬੇਵਾਲ, ਤਰਲੋਚਨ ਸਿੰਘ ਪੱਟੀ, ਸਰਪੰਚ ਅਵਤਾਰ ਸਿੰਘ ਸਸੋਲੀ, ਮਸਤਾਨ ਸਿੰਘ ਠੁਆਣਾ ਨੂੰ ਜ਼ਿਲ੍ਹਾ ਮੈਂਬਰ ਵਰਕਿੰਗ ਕਮੇਟੀ ਕਮਲਜੀਤ ਸਿੰਘ ਜੱਟਪੁਰ ਨੂੰ, ਗੁਰਦੀਪ ਸਿੰਘ ਸ਼ੇਰਪੁਰ,ਸੁਰਿੰਦਰ ਸਿੰਘ ਗੋਹਗੜੋ, ਨਰਿੰਦਰ ਸਿੰਘ ਬੱਡੋਂ , ਗੁਰਨਾਮ ਸਿੰਘ ਝੁੱਗੀਆਂ, ਹਰਿੰਦਰ ਸਿੰਘ ਮੌਜੋਮਜਾਰਾ, ਮਨੋਜ ਕੁਮਾਰ ਜੇਜੋਂ ਅਤੇ ਜਸਵਿੰਦਰ ਜ਼ਿਲ੍ਹਾ ਜਥੇਬੰਦਕ ਸਕੱਤਰ ਪਰਮਜੀਤ ਸਿੰਘ ਖ਼ਾਲਸਾ ਰਾਮਪੁਰ, ਅਮਨਦੀਪ ਸਿੰਘ ਸੋਨੀ, ਬਲਵਿੰਦਰ ਸਿੰਘ ਭਾਮ, ਬਲਵੀਰ ਸਿੰਘ ਜੰਡਿਆਲਾ, ਸੁਪਿੰਦਰਜੀਤ ਸਿੰਘ ਮਾਨ ਠੀਂਡਾ, ਤਰਸੇਮ ਸਿੰਘ ਜੰਜੂਆ ਕੂਕੋਵਾਲ, ਪਰਮਦੀਪ ਸਿੰਘ ਪੰਡੋਰੀ ਗੰਗਾ ਸਿੰਘ, ਹਰਦੀਪ ਸਿੰਘ ਦੀਪਾ ਬਾਡੋਂ, ਸਰਕਲ ਪ੍ਰਧਾਨ ਜਸਵੀਰ ਭੱਟੀ ਨਡਾਲੋਂ, ਐੱਨ. ਆਰ. ਆਈ. ਵਿੰਗ ਚਰਨ ਸਿੰਘ ਬੋਹਣ, ਸੀਨੀਅਰ ਮੀਤ ਪ੍ਰਧਾਨ ਮਝੈਲ ਸਿੰਘ ਹਰਮੋਏ, ਮਿੰਟੂ ਜੱਟਪੁਰ ਆਦਿ ਦਾ ਸਨਮਾਨ ਕੀਤਾ ਗਿਆ |