ਜਲੰਧਰ, 27 ਮਾਰਚ (ਹਰਵਿੰਦਰ ਸਿੰਘ ਫੁੱਲ)-ਗੁਰੂ ਨਾਨਕ ਮਿਸ਼ਨ ਹਸਪਤਾਲ ਵਲੋਂ ਮਨਦੀਪ ਸਿੰਘ ਮਾਨ (ਇੰਗਲੈਂਡ ਨਿਵਾਸੀ) ਦੇ ਮਾਤਾ ਪਿਤਾ ਤਰਸੇਮ ਸਿੰਘ ਮਾਨ ਤੇ ਬੀਬੀ ਮਹਿੰਦਰ ਕੌਰ ਮਾਨ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਗੁਰਦੁਆਰਾ ਦਾਦੀ ਬਗਾਨੀ ਪਿੰਡ ਢਾਰਾ ਕਲਾਂ ਤਹਿਸੀਲ ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਅੱਖਾਂ ਦੀ ਮੁਫ਼ਤ ਜਾਂਚ ਤੇ ਆਪ੍ਰੇਸ਼ਨ ਕੈਂਪ 29 ਮਾਰਚ ਨੂੰ ਸਵੇਰੇ 9 ਤੋਂ ਦੁਪਹਿਰ 2 ਵਜੇ ਤੱਕ ਲਗਾਇਆ ਜਾ ਰਿਹਾ ਹੈ | ਇਹ ਜਾਣਕਾਰੀ ਦਿੰਦੇ ਹੋਏ ਹਸਪਤਾਲ ਦੇ ਜਨਰਲ ਮੈਨੇਜਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਕੈਂਪ ਦੌਰਾਨ ਅੱਖਾਂ ਦੇ ਮਾਹਿਰ ਡਾਕਟਰ ਕਪਲਮੀਤ ਸਿੰਘ ਤੇ ਡਾ. ਨਵਨੀਤ ਗਰਗ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕਰਨਗੇ ਅਤੇ ਜਿਹੜੇ ਮਰੀਜ਼ ਆਪ੍ਰੇਸ਼ਨ ਯੋਗ ਹੋਣਗੇ ਉਨ੍ਹਾਂ ਦੇ ਆਪ੍ਰੇਸ਼ਨ ਗੁਰੂ ਨਾਨਕ ਮਿਸ਼ਨ ਹਸਪਤਾਲ ਜਲੰਧਰ ਵਿਖੇ ਕੀਤੇ ਜਾਣਗੇ, ਲੈਂਨਜ਼ ਵੀ ਮੁਫ਼ਤ ਪਾਏ ਜਾਣਗੇ | ਲੋੜਬੰਦਾਂ ਨੂੰ ਦਵਾਈਆਂ ਵੀ ਮੁਫ਼ਤ ਦਿੱਤੀਆਂ ਜਾਣਗੀਆਂ |