ਹੁਸ਼ਿਆਰਪੁਰ, 28 ਮਾਰਚ (ਬਲਜਿੰਦਰਪਾਲ ਸਿੰਘ)-ਪੰਜਾਬ ਸਟੇਟ ਮਨਿਸਟਰੀਅਲ ਪੈਨਸ਼ਨਰਜ਼ ਐਸੋਸੀਏਸ਼ਨ ਹੁਸ਼ਿਆਰਪੁਰ ਦੀ ਮੀਟਿੰਗ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ 'ਚ ਹੋਈ | ਇਸ ਮੌਕੇ ਪੈਨਸ਼ਨਰਜ਼ ਨੇ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਨੂੰ ਅਣਗੌਲਿਆ ਕਰਨ ਨੂੰ ਲੈ ਕੇ 'ਆਪ' ਸਰਕਾਰ ਦਾ 2027 ਦੀਆਂ ਵਿਧਾਨਸਭਾ ਚੋਣਾਂ 'ਚ ਵਿਰੋਧ ਕਰਨ ਦਾ ਫ਼ੈਸਲਾ ਕੀਤਾ ਅਤੇ ਸਰਕਾਰ ਦੀ ਪੈਨਸ਼ਨਰਜ਼ ਪ੍ਰਤੀ ਰੁੱਖੇ ਵਤੀਰੇ ਦਾ ਸਖ਼ਤ ਵਿਰੋਧ ਕੀਤਾ | ਇਸ ਮੌਕੇ ਪ੍ਰਧਾਨ ਵਰਿਆਮ ਸਿੰਘ ਮਿਨਹਾਸ, ਜਸਵੀਰ ਸਿੰਘ ਸਾਧੜਾ ਜਨਰਲ ਸਕੱਤਰ, ਦਵਿੰਦਰ ਸਿੰਘ ਵਰਕਿੰਗ ਜਨਰਲ ਸਕੱਤਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੈਨਸ਼ਨਰਜ਼ ਦੀਆਂ ਮੁੱਖ ਮੰਗਾਂ 'ਚ 16 ਫ਼ੀਸਦੀ ਮਹਿੰਗਾਈ ਭੱਤਾ ਤੁਰੰਤ ਜਾਰੀ ਕਰਨਾ, ਏਰੀਅਰ ਦੀ ਅਦਾਇਗੀ ਪਹਿਲ ਦੇ ਆਧਾਰ 'ਤੇ ਕਰਨਾ,31 ਦਸੰਬਰ 2015 ਤੋਂ ਸੇਵਾਮੁਕਤ ਹੋਏ ਪੈਨਸ਼ਨਰਜ਼ ਦੀ ਪੈਨਸ਼ਨ 2.59 ਗੁਣਾਂਕ ਨਾਲ ਫਿਕਸ ਕਰਨਾ ਤੇ ਬਣਦਾ ਏਰੀਅਰ ਤੁਰੰਤ ਦੇਣਾ, ਛੇਵੇਂ ਪੇਅ ਕਮਿਸ਼ਨ ਦੀ ਰਿਪੋਰਟ ਭਾਗ-2 ਤੁਰੰਤ ਲਾਗੂ ਕਰਨਾ ਸਮੇਤ ਹੋਰ ਉਨ੍ਹਾਂ ਦੀਆਂ ਮੰਗਾਂ ਹਨ | ਉਨ੍ਹਾਂ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਤੇਜਿੰਦਰ ਸਿੰਘ ਨੰਗਲ ਨਾਲ ਪੁਲਿਸ ਮੁਲਾਜ਼ਮਾਂ ਵੱਲੋਂ ਕੀਤੀ ਬਦਸਲੂਕੀ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕਰਦਿਆਂ ਜਿਮੇ੍ਹਵਾਰ ਪੁਲਿਸ ਮੁਲਾਜ਼ਮਾਂ ਦੇ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ | ਇਸ ਮੌਕੇ ਕਿ੍ਸ਼ਨ ਪਾਲ, ਪਰਮਜੀਤ ਬੱਧਣ, ਰਾਮ ਸਰੂਪ, ਅਸ਼ਵਨੀ ਕੁਮਾਰ, ਮੋਤੀ ਲਾਲ, ਸਤਨਾਮ ਸਿੰਘ, ਹਰਬਖ਼ਸ਼ ਸਿੰਘ, ਸੋਮਨਾਥ, ਦਵਿੰਦਰ ਸਿੰਘ ਸੀਹਰਾ, ਰਵੀ ਦੱਤ ਸ਼ਰਮਾ, ਅੱਛਰ ਸਿੰਘ, ਜਗਦੀਪ ਸਿੰਘ, ਨਸੀਬ ਰਾਣਾ, ਮੰਗਤ ਰਾਮ, ਲਸ਼ਕਰ ਸਿੰਘ, ਜਰਿਆਲ, ਸੁਰਿੰਦਰ ਸਿੰਘ, ਮੁਸਤਾਨ ਠਾਕੁਰ ਆਦਿ ਹਾਜ਼ਰ ਸਨ |