01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਮਿਊਾਸਪਲ ਪੈਨਸ਼ਨਰ ਐਸੋਸੀਏਸ਼ਨ ਦੀ ਨਵੀਂ ਚੋਣ ਹੋਈ

Ad Position 21
No active advertisement
ਅਜੀਤ ਡੈਸਕ 29-03-2026
ਹੁਸ਼ਿਆਰਪੁਰ, 28 ਮਾਰਚ (ਹਰਪ੍ਰੀਤ ਕੌਰ)-ਹੁਸ਼ਿਆਰਪੁਰ ਮਿਊਾਸਪਲ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਦੀ ਸਲਾਨਾ ਮੀਟਿੰਗ ਕਾਰਜਕਾਰੀ ਪ੍ਰਧਾਨ ਮੰਗਤ ਰਾਜ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੌਰਾਨ ਜਥੇਬੰਦੀ ਦੀ ਨਵੀਂ ਚੋਣ ਕੀਤੀ ਗਈ | ਇਸ ਮੌਕੇ ਸਰਬ ਸੰਮਤੀ ਨਾਲ ਜਗਮੀਤ ਸਿੰਘ ਸੇਠੀ ਨੂੰ ਪ੍ਰਧਾਨ ਚੁਣ ਲਿਆ ਗਿਆ ਅਤੇ ਉਨਾਂ ਨੂੰ ਆਪਣੀ ਕਾਰਜਕਾਰੀ ਟੀਮ ਬਣਾਉਣ ਲਈ ਅਧਿਕਾਰ ਦਿੱਤੇ ਗਏ | ਸੇਠੀ ਨੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਚਮਨ ਸਿੰਘ ਨੂੰ ਯੂਨੀਅਨ ਦਾ ਸਰਪ੍ਰਸਤ ਨਿਯੁਕਤ ਕੀਤਾ | ਇਸ ਤੋਂ ਇਲਾਵਾ ਰਮੇਸ਼ ਕੁਮਾਰ ਨੂੰ ਸਕੱਤਰ, ਮੰਗਤ ਰਾਜ ਨੂੰ ਦਫ਼ਤਰ ਸਕੱਤਰ, ਪ੍ਰੇਮ ਕੁਮਾਰ ਢੀਂਗਰਾ, ਵਿਜੇ ਕੁਮਾਰ ਨੂੰ ਉਪ ਪ੍ਰਧਾਨ, ਕਸ਼ਮੀਰੀ ਲਾਲ ਅਤੇ ਚੈਨ ਸਿੰਘ ਨੂੰ ਕੈਸ਼ੀਅਰ ਚੁਣਿਆ ਗਿਆ | ਇਸ ਦੌਰਾਨ 80 ਸਾਲਾ ਗੁਰਮੇਜ ਕੌਰ ਨੂੰ ਯੂਨੀਅਨ ਵੱਲੋ ਸਨਮਾਨਿਤ ਕੀਤਾ ਗਿਆ | ਇਸ ਮੌਕੇ ਰਿਖੀ ਰਾਮ, ਮਹਿੰਦਰ ਸਿੰਘ, ਅਮਨਦੀਪ ਹਰਿਆਣਾ, ਮੁਕਲ ਕੇਸਰ, ਨਰੇਸ਼ ਸੈਣੀ, ਅਮਰਨਾਥ, ਹੰਸ ਰਾਜ, ਚਮਨ ਲਾਲ, ਸੁਰਜੀਤ ਸਿੰਘ, ਜੋਗਿੰਦਰ ਰਾਮ, ਲਾਚੂ ਰਾਮ, ਬਲਦੇਵ ਸਿੰਘ, ਦਿਲਬਾਗ ਸਿੰਘ, ਤੀਰਥ ਰਾਮ, ਸੋਹਣ ਲਾਲ, ਸਤਪਾਲ, ਮਹਿੰਦਰ ਸਿੰਘ, ਪਾਲ ਚੰਦ, ਮਹਿੰਦਰ ਕੁਮਾਰ ਮਹਿਤਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਰਾਮ ਨੌਮੀ ਦੇ ਸੰਬੰਧ ਵਿਚ ਸ਼ੋਭਾ ਯਾਤਰਾ ਕੱਢੀ ਅਗਲੀ ਖ਼ਬਰ ਵਿਰੋਧੀ ਧਿਰ ਦੀਆਂ ਝੂਠੀਆਂ ਅਫ਼ਵਾਹਾਂ 'ਚ ਨਾ ਆਉਣ ਲੋਕ-ਸ਼ਰਮਾ
Ad Position 24