01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਰਾਮ ਨੌਮੀ ਦੇ ਸੰਬੰਧ ਵਿਚ ਸ਼ੋਭਾ ਯਾਤਰਾ ਕੱਢੀ

Ad Position 21
No active advertisement
ਅਜੀਤ ਡੈਸਕ 29-03-2026
ਟਾਂਡਾ ਉੜਮੁੜ, 28 ਮਾਰਚ (ਭਗਵਾਨ ਸਿੰਘ ਸੈਣੀ)- ਪ੍ਰਭਾਤ ਸੇਵਾ ਦਲ ਅਹੀਆਪੁਰ ਵਲੋਂ ਸ਼੍ਰੀ ਰਾਮਨੌਮੀ ਦੇ ਸੰਬੰਧ ਵਿਚ ਪ੍ਰਧਾਨ ਰਾਕੇਸ਼ ਕੁਮਾਰ ਸ਼ਰਮਾ ਜੀ ਅਗਵਾਈ ਵਿਚ ਸ਼੍ਰੀ ਰਾਮ ਮੰਦਿਰ ਤੋਂ ਇਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ | ਇਸ ਸ਼ੋਭਾ ਯਾਤਰਾ ਵਿਚ ਮਨਮੋਹਕ ਝਾਕੀਆਂ ਦੇਖਣ ਯੋਗ ਸੀ ਜਿਸ ਵਿਚ ਸ਼੍ਰੀ ਰਾਮ ਲਲਾ ਜੀ ਤੇ ਹਨੂਮਾਨ ਜੀ ਤੇ ਸ੍ਰੀ ਰਾਮ ਦਰਬਾਰ ਦੇ ਸਰੂਪ ਬਣਾਏ ਗਏ ਅਤੇ ਭਜਨ ਮੰਡਲੀਆਂ ਦੁਆਰਾ ਸ਼੍ਰੀ ਰਾਮ ਜੀ ਦਾ ਗੁਣਗਾਨ ਕੀਤਾ ਗਿਆ | ਇਹ ਸ਼ੋਭਾ ਯਾਤਰਾ ਅਹੀਆਪੁਰ ਦੀਆ ਗਲੀਆਂ ਵਿਚੋਂ ਹੁੰਦੇ ਹੋਏ ਮੁੜ ਸ਼੍ਰੀ ਰਾਮ ਮੰਦਿਰ ਆ ਕੇ ਸਮਾਪਤ ਹੋਈ | ਸ਼ੋਭਾ ਯਾਤਰਾ ਦੌਰਾਨ ਵੱਖ-ਵੱਖ ਥਾਵਾਂ 'ਤੇ ਸ਼੍ਰੀ ਰਾਮ ਜੀ ਦੇ ਭਗਤਾ ਦੁਆਰਾ ਸ਼ੋਭਾ ਯਾਤਰਾ ਦਾ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਗਿਆ ਤੇ ਵੱਖ ਵੱਖ ਤਰ੍ਹਾਂ ਦੇ ਲੰਗਰ ਲਗਾਏ ਗਏ | ਇਸ ਮੌਕੇ ਰਾਕੇਸ਼ ਸ਼ਰਮਾ ਤੋਂ ਇਲਾਵਾ ਸਾਥੀ ਅਰੁਨ ਪੂਰੀ, ਬਿੱਲੂ ਸ਼ਰਮਾ, ਪੰਕਜ ਪੂਰੀ, ਜਸਪ੍ਰੀਤ ਸੈਣੀ ਜ਼ਿਲ੍ਹਾ ਯੂਥ ਪ੍ਰਧਾਨ ਹੁਸ਼ਿਆਰਪੁਰ ਆਲ ਇੰਡੀਆ ਸੈਣੀ ਸੇਵਾ ਸਮਾਜ, ਵਿਸ਼ਾਲ ਟਾਂਡਾ ਪ੍ਰਧਾਨ ਭਗਵਾਨ ਵਾਲਮੀਕਿ ਸੈਨਾ, ਮੰਨਾ ਮਹਿਰਾ, ਕੌਂਸਲਰ ਆਸ਼ੂ ਵੈਦ, ਰਿਸ਼ਭ ਜੈਨ, ਪਰਮਜੀਤ ਗਿੱਲ ਬਾਬੂ, ਓਮ ਪੁਰੀ, ਸ਼੍ਰੀ ਰਾਮ ਮੰਦਿਰ ਦੇ ਮਹੰਤ ਚੰਦਰ ਗਿਰੀ ਜੀ ਤੇ ਉਨ੍ਹਾਂ ਦੇ ਨਾਲ ਸੋਢੀ ਬਸ਼ਣ, ਗੁਰਮੁਖ ਸਿੰਘ ਨਾਮਧਾਰੀ, ਬਾਬੂ ਰੂਪ ਲਾਲ, ਕਰਨ ਅਰੋੜਾ, ਲੱਕੀ, ਰਾਹੁਲ, ਅਭੀ, ਕਰਨ, ਨਿਖਿਲ, ਰਾਜੇਸ਼ ਪੂਰੀ, ਅੰਕਿਤ, ਸੰਜੀਵ, ਮਨਦੀਪ ਪਲਟਾ, ਸੁਦਰਸ਼ਨ ਪਲਟਾ, ਰਮੇਸ਼ ਚੰਦਰ ਸ਼ਰਮਾ, ਰਜਤ ਸ਼ਰਮਾ, ਬੱਬਲੂ ਨਾਮਧਾਰੀ, ਬੇਬੀ ਸ਼ਰਮਾ, ਅੰਜਲੀ ਸ਼ਰਮਾ, ਜੋਤੀ ਚਾਵਲਾ, ਰਚਨਾ ਸ਼ਰਮਾ, ਅੰਜਲੀ ਪੂਰੀ, ਓਮਾ ਸ਼ਰਮਾ, ਮੁੱਖ ਮਹਿਮਾਨ ਦੇ ਤੌਰ 'ਤੇ ਸ਼ਾਮਿਲ ਹੋਏ | ਇਸ ਮੌਕੇ ਸੰਤ ਮਹਾਂਪੁਰਸ਼ ਵੀਰੂ ਮਹੰਤ, ਧਰਮਾਨੰਦ, ਸੰਜੀਵ ਪੰਡਿਤ ਤੇ ਉਨ੍ਹਾਂ ਨਾਲ ਅਸ਼ਵਨੀ ਸ਼ਰਮਾ, ਰਾਜਨ ਮੱਟੂ, ਵਿਪਨ ਮਰਵਾਹਾ, ਕਮਲ ਚੋਪੜਾ, ਕੋਮਲ ਸ਼ਰਮਾ, ਨਗਰ ਕੌਂਸਲ ਦੇ ਪ੍ਰਧਾਨ ਬਿੱਟੂ ਮਾਰਸ਼ਲ ਅਤੇ ਉਨ੍ਹਾਂ ਦੇ ਸਾਥੀਆਂ ਨੇ ਇਸ ਸ਼ੋਭਾ ਯਾਤਰਾ ਵਿਚ ਪਹੁੰਚ ਕੇ ਸ਼੍ਰੀ ਰਾਮ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ |
Ad Position 22
No active advertisement
ਪਿਛਲੀ ਖ਼ਬਰ ਸੇਂਟ ਸੋਲਜਰ ਕਾਲਜ ਚੱਬੇਵਾਲ ਦਾ ਨਤੀਜਾ ਰਿਹਾ ਸ਼ਾਨਦਾਰ ਅਗਲੀ ਖ਼ਬਰ ਮਿਊਾਸਪਲ ਪੈਨਸ਼ਨਰ ਐਸੋਸੀਏਸ਼ਨ ਦੀ ਨਵੀਂ ਚੋਣ ਹੋਈ
Ad Position 24