ਚੱਬੇਵਾਲ, 5 ਅਪ੍ਰੈਲ (ਰਾਜੀਵ ਭਾਰਦਵਾਜ)-ਕਸਬਾ ਚੱਬੇਵਾਲ ਵਿਖੇ ਪਾਸਟਰ ਐਸੋਸੀਏਸ਼ਨ ਚੱਬੇਵਾਲ ਦੀ ਅਗਵਾਈ ਹੇਠ ਪਾ. ਧਰਮਿੰਦਰ ਭਾਗਰਲ ਜ਼ਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਮਸੀਹੀ ਸਤਿਸੰਗ ਕਰਵਾਇਆ ਗਿਆ | ਕਿ੍ਸਚੀਅਨ ਨੈਸ਼ਨਲ ਫ਼ਰੰਟ ਦੇ ਰਾਸ਼ਟਰੀ ਪ੍ਰਧਾਨ ਲਾਰੈਂਸ ਚੌਧਰੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ | ਪ੍ਰਾਰਥਨਾ ਨਾਲ ਸਮਾਗਮ ਨੂੰ ਸ਼ੁਰੂ ਕੀਤਾ ਗਿਆ | ਅਰਾਧਕ ਗੌਤਮ ਮਸੀਹ ਨੇ ਮਸੀਹੀ ਭਜਨ ਗਾਏ | ਸਤਿਸੰਗ ਦੇ ਮੁੱਖ ਪ੍ਰਚਾਰਕ ਪਾ.ਕਿਸ਼ੋਰ ਸਾਗਰ ਨੇ ਸੰਗਤ ਨੂੰ ਪਵਿੱਤਰ ਬਾਈਬਲ ਦੋ ਭੈਣਾਂ ਦੇ ਭਰਾ ਲਾਜਰ, ਮਾਰਥਾ ਅਤੇ ਮਰਿਅਮ ਵਿਚੋਂ ਮਰੀਅਮ ਨੇ ਬੰਦਗੀ ਨੂੰ ਚੁਣਿਆ ਕਿਉਂਕਿ ਉਸ ਵਿਚ ਜੀਵਨ ਹੈ | ਰਾਸ਼ਟਰੀ ਪ੍ਰਧਾਨ ਲਾਰੈਂਸ ਚੌਧਰੀ ਨੇ ਕਿਹਾ ਕਿ ਅੱਜ ਅਸੀਂ ਮਸੀਹ ਨੂੰ ਮੰਨਦੇ ਹਾਂ, ਪਰ ਮਸੀਹ ਦੀ ਨਹੀਂ ਮੰਨਦੇ, ਸੋ ਪਵਿੱਤਰ ਬਚਨ ਵਿਚ ਲਿਖਿਆ ਹੈ ਕਿ ਬਾਣੀ ਨੂੰ ਪੜ੍ਹਨਾ ਅਤੇ ਸੁਣਨਾ ਹੀ ਕਾਫ਼ੀ ਨਹੀਂ ਬਲਕਿ ਅਮਲ ਕਰਨਾ ਬਹੁਤ ਜ਼ਰੂਰੀ ਹੈ | ਪਾ. ਭਾਗ ਮਸੀਹ ਨੇ ਮੰਚ ਦਾ ਸੰਚਾਲਨ ਕੀਤਾ | ਪਾਸਟਰ ਧਰਮਿੰਦਰ ਭਾਗਰਲ ਨੇ ਸੰਗਤਾਂ ਅਤੇ ਪਾਸਟਰਾਂ ਦਾ ਧੰਨਵਾਦ ਕੀਤਾ | ਇਸ ਮੌਕੇ ਬਿਸ਼ਪ ਮੋਹਣ ਮਸੀਹ, ਬਿਸ਼ਪ ਮੋਹਨ ਮਸੀਹ, ਪਾ.ਭਾਗ ਹੀਰਾ, ਪਾ.ਦੀਪਕ ਮੋਹਨ, ਪਾ. ਸੁਰਜੀਤ ਪਾਲ, ਪਾ.ਹਰਮੇਲ, ਪਾ.ਬਲਵਿੰਦਰ ਕੌਰ, ਪਾ.ਰਾਜਪਾਲ, ਪਾ. ਕੁੰਦਨ, ਪਾ. ਰਾਹੁਲ, ਪਾ.ਰੇਸ਼ਮ, ਪਾ. ਸੁਖਦੇਵ, ਪਾ. ਰਾਖੀ, ਪਾ. ਕੁਲਵਿੰਦਰ, ਪਾ. ਵਿਜੇ ਨੰਦਾ, ਪਾ.ਬਲਜਿੰਦਰ, ਪਾ.ਭੀਮ, ਸਿਸਟਰ ਨਿਰਮਲ ਆਦਿ ਨੇ ਵੀ ਪ੍ਰਾਰਥਨਾਵਾਂ ਕੀਤੀਆਂ |