ਹੁਸ਼ਿਆਰਪੁਰ, 5 ਅਪ੍ਰੈਲ (ਬਲਜਿੰਦਰਪਾਲ ਸਿੰਘ)-ਸੋਨਾਲੀਕਾ ਗਰੁੱਪ ਦੇ ਵਾਇਸ ਚੇਅਰਮੈਨ ਅੰਮਿ੍ਤ ਸਾਗਰ ਮਿੱਤਲ ਦੇ ਮਾਰਗ ਦਰਸ਼ਨ 'ਚ ਸੋਨਾਲੀਕਾ ਦੀ ਸੀ. ਐੱਸ. ਆਰ. ਪਹਿਲ ਦੇ ਤਹਿਤ ਸਿਵਲ ਹਸਪਤਾਲ ਨੂੰ ਲਗਪਗ 7.50 ਲੱਖ ਰੁਪਏ ਦੀ ਲਾਗਤ ਵਾਲੀ ਹੇਮੋਡਾਇਲਿਸਿਸ ਮਸ਼ੀਨ ਭੇਟ ਕੀਤੀ ਗਈ | ਇਹ ਮਸ਼ੀਨ ਸਿਵਲ ਹਸਪਤਾਲ ਦੇ ਡਾਇਲਿਸਿਸ ਵਾਰਡ 'ਚ ਸਥਾਪਿਤ ਕੀਤੀ ਗਈ ਹੈ, ਜਿਸਦਾ ਉਦਘਾਟਨ ਅਕਸ਼ੈ ਸਾਂਗਵਾਨ ਡਾਇਰੈਕਟਰ ਆਪੇ੍ਰਸ਼ਨਜ਼ ਡਿਵੈਲਪਮੈਂਟ ਐਂਡ ਕਮਰਸ਼ੀਅਲ ਵੱਲੋਂ ਕੀਤਾ ਗਿਆ | ਇਸ ਮੌਕੇ ਜਗਤ ਸਿੰਘ ਚੌਹਾਨ ਵਾਇਸ ਪੈ੍ਰਜ਼ੀਡੈਂਟ ਕਾਰਪੋਰੇਟ ਰਿਲੇਸ਼ਨਜ਼ ਅਤੇ ਰਜਨੀਸ਼ ਕੁਮਾਰ ਸੰਦਲ ਡੀ. ਜੀ. ਐੱਮ. ਸੋਨਾਲੀਕਾ ਵੀ ਹਾਜ਼ਰ ਸਨ | ਇਸ ਮੌਕੇ ਮਸ਼ੀਨ ਨੂੰ ਡਾ. ਨਵਜੋਤ ਸਿੰਘ ਐੱਸ. ਐੱਮ. ਓ. ਦੇ ਹਵਾਲੇ ਕੀਤਾ ਗਿਆ | ਇਸ ਮੌਕੇ ਡਾ. ਨਵਜੋਤ ਸਿੰਘ ਨੇ ਕਿਹਾ ਕਿ ਇਸ ਹੇਮੋਡਾਇਲਿਸਿਸ ਮਸ਼ੀਨ ਨਾਲ ਹਸਪਤਾਲ 'ਚ ਆਉਣ ਵਾਲੇ ਅਨੇਕਾਂ ਮਰੀਜ਼ਾਂ ਨੂੰ ਲਾਭ ਮਿਲੇਗਾ ਅਤੇ ਉਨ੍ਹਾਂ ਦੇ ਵਧੀਆ ਇਲਾਜ 'ਚ ਮਦਦ ਮਿਲੇਗੀ | ਇਸ ਮੌਕੇ ਡਾ. ਨੇਹਾ ਪਾਲ ਐੱਸ. ਐੱਮ. ਓ., ਡਾ. ਅਮਨਦੀਪ, ਜਤਿੰਦਰ ਗੋਲਡੀ ਅਤੇ ਨੀਲਮ ਸੈਣੀ ਆਦਿ ਹਾਜ਼ਰ ਸਨ |