29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਐੱਨ. ਐੱਸ. ਐੱਸ. ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 06-04-2026
ਟਾਂਡਾ ਉੜਮੁੜ, 5 ਅਪ੍ਰੈਲ (ਦੀਪਕ ਬਹਿਲ)-ਸਰਕਾਰੀ ਕਾਲਜ ਟਾਂਡਾ ਦੇ ਐੱਨ. ਐੱਸ. ਐੱਸ. ਯੂਨਿਟ ਨੇ ਨਸ਼ਾ ਮੁਕਤੀ ਤੇ ਸਾਫ਼ ਸਫ਼ਾਈ ਮੁਹਿੰਮ ਤਹਿਤ ਹਰਸੀ ਪਿੰਡ ਕੈਪ ਲਗਾਇਆ | ਸਰਕਾਰੀ ਕਾਲਜ ਟਾਂਡਾ ਵਿਖੇ ਪਿ੍ੰਸੀਪਲ ਡਾ. ਸ਼ਸ਼ੀ ਬਾਲਾ ਦੀ ਯੋਗ ਅਗਵਾਈ ਅਧੀਨ ਕਾਲਜ ਦੇ ਐੱਨ.ਐੱਸ.ਐੱਸ. ਯੂਨਿਟ ਕੈਪ ਦੀਆਂ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ | ਇਸ ਕੈਪ ਦਾ ਆਯੋਜਨ ਪ੍ਰੋਫੈਸਰ ਸ਼ੈਫਾਲੀ ਵਾਲੀਆ, ਪ੍ਰੋਫੈਸਰ ਦਕਸ਼ ਸੋਹਲ, ਪ੍ਰੋਫੈਸਰ ਵਰਿੰਦਰ ਕੁਮਾਰ, ਪ੍ਰੋਫੈਸਰ ਸਿਮੀ, ਪ੍ਰੋਫੈਸਰ ਰਮਨਦੀਪ ਸਿੰਘ, ਪ੍ਰੋਫੈਸਰ ਰਮਨਪ੍ਰੀਤ ਸਿੰਘ, ਡਾ. ਜਸਪ੍ਰੀਤ ਕੌਰ ਦੀ ਟੀਮ ਵਲੋਂ ਵਿਦਿਆਰਥੀਆਂ ਲਈ ਉਲੀਕਿਆ ਗਿਆ | ਇਸ ਕੈਪ ਅਧੀਨ ਸਰਕਾਰੀ ਕਾਲਜ ਟਾਂਡਾ ਦੇ ਐੱਨ. ਐੱਸ. ਐੱਸ. ਯੂਨਿਟ ਵਲੋਂ ਗੋਦ ਲਏ ਕਾਲਜ ਦੇ ਨਾਲ ਲਗਦੇ ਹਰਸੀ ਪਿੰਡ ਵਿਚ ਨਸ਼ਾ ਮੁਕਤੀ ਅਤੇ ਸਾਫ਼ ਸਫ਼ਾਈ ਮੁਹਿੰਮ ਤਹਿਤ ਦੀ ਸਾਫ਼ ਸਫ਼ਾਈ ਕਰਵਾਈ ਗਈ | ਇਸ ਪਿੰਡ ਵਿਚ ਕਾਲਜ ਦੇ ਐੱਨ. ਐੱਸ. ਐੱਸ. ਯੂਨਿਟ ਦੇ ਇੰਚਾਰਜ ਸਾਹਿਬਾਨਾਂ ਅਤੇ ਪ੍ਰੋਫੈਸਰ ਸਾਹਿਬਾਨ ਦੇ ਸਹਿਯੋਗ ਨਾਲ ਵਿਦਿਆਰਥੀਆਂ ਨੂੰ ਹਰਸੀ ਪਿੰਡ ਲੈ ਜਾ ਕੇ ਉੱਥੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਰਸੀ ਪਿੰਡ ਦੀ ਸਾਫ਼-ਸਫ਼ਾਈ ਤੇ ਨਸ਼ਾ ਮੁਕਤੀ ਕੈਂਪ ਲਗਾਇਆ ਗਿਆ | ਇਸ ਕੈਂਪ ਵਿਚ ਐੱਨ. ਐੱਸ. ਐੱਸ. ਯੂਨਿਟ ਦੇ ਵੰਸ ਮੱਟੂ, ਕਿਰਨ, ਹਿਮਾਸ਼ੀ, ਹਿਮਾਸ਼ੂ ਅਮਨਦੀਪ ਕੌਰ, ਕੁਲਦੀਪ, ਕਿਰਨ ਤੇ ਖ਼ੁਸ਼ਦੀਪ ਆਦਿ ਵਿਦਿਆਰਥੀਆਂ ਨੇ ਉਤਸ਼ਾਹ ਪੂਰਵਕ ਹਿੱਸਾ ਲਿਆ |
Ad Position 22
No active advertisement
ਪਿਛਲੀ ਖ਼ਬਰ ਸੈਣੀ ਬਾਰ ਕਾਲਜ 'ਚ ਰੈੱਡ ਰਿਬਨ ਇਕਾਈ ਦੇ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ ਅਗਲੀ ਖ਼ਬਰ ਬਾਬਾ ਬਾਲਕ ਨਾਥ ਮੰਦਰ ਭਵਨੌਰ ਵਿਖੇ ਧਾਰਮਿਕ ਸਮਾਗਮ 8 ਤੋਂ
Ad Position 24