ਬੁੱਲ੍ਹੋਵਾਲ, 5 ਅਪ੍ਰੈਲ (ਲੁਗਾਣਾ)-ਸੈਣੀ ਬਾਰ ਐਜੂਕੇਸ਼ਨਲ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਦੀ ਯੋਗ ਅਗਵਾਈ ਅਧੀਨ ਚੱਲ ਰਹੇ ਸੈਣੀ ਬਾਰ ਕਾਲਜ ਬੁੱਲ੍ਹੋਵਾਲ (ਖਡਿਆਲਾ) ਵਿਖੇ ਯੁਵਕ ਸੇਵਾਵਾਂ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕਾਲਜ ਦੀ 'ਰੈੱਡ ਰੀਬਨ ਇਕਾਈ' ਦੇ ਇੰਚਾਰਜ ਪ੍ਰੋ. ਯਸ਼ਪਾਲ ਸਿੰਘ ਦੀ ਅਗਵਾਈ 'ਚ ਵੱਖ-ਵੱਖ ਸਮੇਂ ਤੇ ਕਰਵਾਈਆਂ ਗਈਆਂ ਗਤੀਵਿਧੀਆਂ ਦੇ ਜੇਤੂ ਵਿਦਿਆਰਥੀਆਂ ਨੂੰ ਕਾਲਜ ਪਿ੍ੰਸੀਪਲ ਡਾ. ਸੁਖਵਿੰਦਰ ਕੌਰ ਵਲੋਂ ਇਨਾਮ ਤਕਸੀਮ ਕੀਤੇ ਗਏ | ਇਨ੍ਹਾਂ ਮੁਕਾਬਲਿਆਂ 'ਚ 'ਨੈਸ਼ਨਲ ਵੋਟਰ ਦਿਵਸ' ਮੌਕੇ ਪੋਸਟਰ ਮੇਕਿੰਗ ਮੁਕਾਬਲੇ 'ਚ ਵਿਦਿਆਰਥਣ ਸਿਮਰਨਜੀਤ ਕੌਰ (ਬੀ.ਏ. ਭਾਗ-3) ਨੇ ਪਹਿਲਾ, ਲਵਪ੍ਰੀਤ ਕੌਰ (ਪੀ.ਜੀ.ਡੀ.ਸੀ.ਏ) ਨੇ ਦੂਜਾ ਅਤੇ ਕਿਰਨਦੀਪ ਕੌਰ (ਬੀ.ਏ. ਭਾਗ-3) ਨੇ ਤੀਜਾ ਇਨਾਮ ਹਾਸਲ ਕੀਤਾ | 'ਮਾਤ ਭਾਸ਼ਾ' ਦਿਵਸ ਮੌਕੇ ਕਰਵਾਏ ਗਏ ਕਵਿਤਾ ਅਤੇ ਲੇਖ ਰਚਨਾਂ ਮੁਕਾਬਲਿਆਂ ਵਿੱਚ ਵਿਦਿਆਰਥਣ ਤਮੰਨਾ (ਬੀ.ਏ. ਭਾਗ-3) ਨੇ ਪਹਿਲਾ, ਸੰਗੀਤਾ ਰਾਣੀ (ਪੀ.ਜੀ.ਡੀ.ਸੀ.ਏ) ਨੇ ਦੂਜਾ ਅਤੇ ਸ਼ਗੁਨ (ਬੀ.ਏ. ਭਾਗ-1) ਨੇ ਤੀਜਾ ਸਥਾਨ ਹਾਸਲ ਕੀਤਾ | ਇਸੇ ਤਰ੍ਹਾਂ 'ਅੰਤਰਰਾਸ਼ਟਰੀ ਅÏਰਤ ਦਿਵਸ' ਮੌਕੇ ਪੋਸਟਰ ਮੇਕਿੰਗ ਦੇ ਮੁਕਾਬਲਿਆਂ ਵਿਚ ਨਵਜੋਤ ਕੌਰ (ਬੀ.ਏ. ਭਾਗ-1) ਨੇ ਪਹਿਲਾ, ਲਵਪ੍ਰੀਤ ਕੌਰ (ਪੀ.ਜੀ.ਡੀ.ਸੀ.ਏ.) ਤੇ ਹਰਮਨ ਕੌਰ (ਬੀ.ਏ. ਭਾਗ-3) ਨੇ ਦੂਜਾ ਇਨਾਮ ਅਤੇ ਤਮੰਨਾ (ਬੀ.ਏ. ਭਾਗ-3) ਅਤੇ ਗੁਰਪ੍ਰੀਤ ਕੌਰ (ਪੀ.ਜੀ.ਡੀ.ਸੀ.ਏ.) ਨੇ ਤੀਜੇ ਸਥਾਨ ਤੇ ਰਹਿ ਕੇ ਇਨਾਮ ਹਾਸਲ ਕੀਤੇ | ਇਸ ਮੌਕੇ ਪਿ੍ੰਸੀਪਲ ਡਾ. ਸੁਖਵਿੰਦਰ ਕੌਰ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਵਿਦਿਆਰਥੀਆਂ ਨੂੰ ਅਗਾਂਹ ਤੋਂ ਹੋਰ ਮਿਹਨਤ ਕਰਨ ਤੇ ਵੱਖ-ਵੱਖ ਮੌਕੇ ਗਤੀਵਿਧੀਆਂ 'ਚ ਭਾਗ ਲੈਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਸਮੂਹ ਕਾਲਜ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ |