29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

'ਸ਼ਾਸਨ ਤੇ ਵਿਕਾਸ-2047 ਦੇ ਲਕਸ਼ ਦੀ ਓਰ' ਵਿਸ਼ੇ 'ਤੇ ਸੈਮੀਨਾਰ ਕਰਵਾਇਆ

Ad Position 21
No active advertisement
ਅਜੀਤ ਡੈਸਕ 06-04-2026
ਹੁਸ਼ਿਆਰਪੁਰ, 5 ਅਪ੍ਰੈਲ (ਬਲਜਿੰਦਰਪਾਲ ਸਿੰਘ)-ਸੇਂਟ ਸੋਲਜਰ ਲਾਅ ਕਾਲਜ ਵਿਖੇ ਸੈਂਟਰ ਫ਼ਾਰ ਪਾਲਿਸੀ ਐਂਡ ਰਿਸਰਚ ਵਲੋਂ 'ਸ਼ਾਸਨ ਤੇ ਵਿਕਾਸ-2047 ਦੇ ਲਕਸ਼ ਦੀ ਓਰ' ਵਿਸ਼ੇ 'ਤੇ ਰਾਸ਼ਟਰੀ ਆਨਲਾਈਨ ਸੈਮੀਨਾਰ ਲਗਾਇਆ ਗਿਆ | ਸੈਮੀਨਾਰ 'ਚ ਚਾਰ ਰਾਊਾਡ ਸ਼ਾਮਿਲ ਸਨ, ਜਿਨ੍ਹਾਂ ਦਾ ਉਦੇਸ਼ ਕਾਨੂੰਨ ਮਾਹਿਰਾਂ ਅਤੇ ਵਿਦਵਾਨਾਂ ਨੂੰ ਇੱਕ ਮੰਚ 'ਤੇ ਲਿਆ ਕੇ 2047 ਤੱਕ ਭਾਰਤ ਦੇ ਵਿਕਾਸ ਦੇ ਰੋਡਮੈਪ 'ਤੇ ਵਿਚਾਰ-ਵਟਾਂਦਰਾ ਕਰਨਾ ਸੀ | ਸੈਮੀਨਾਰ ਦੀ ਸ਼ੁਰੂਆਤ ਕਾਲਜ ਡਾਇਰੈਕਟਰ ਡਾ. ਐੱਸ. ਸੀ. ਸ਼ਰਮਾ ਵਲੋਂ ਸਵਾਗਤ ਭਾਸ਼ਣ ਨਾਲ ਹੋਈ | ਸੈਮੀਨਾਰ ਦਾ ਰਸਮੀ ਉਦਘਾਟਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸਾਬਕਾ ਨਿਆਂਮੂਰਤੀ ਜਸਟਿਸ ਐੱਮ.ਐੱਸ. ਚੌਹਾਨ ਨੇ ਕੀਤਾ | ਡਾ. ਸਤੀਸ਼ ਵਰਮਾ, ਪ੍ਰੋਫ਼ੈਸਰ ਡਾ. ਰਿਸ਼ੀ ਰਾਜ ਸ਼ਰਮਾ, ਪ੍ਰੋਫੈਸਰ ਡਾ. ਰੂਪਮ ਜਗੋਤਾ ਤੇ ਪ੍ਰੋਫ਼ੈਸਰ ਡਾ. ਅਮਨ ਅੰਮਿ੍ਤ ਚੀਮਾ ਦੀ ਪ੍ਰਧਾਨਗੀ ਹੇਠ ਸੈਮੀਨਾਰ 'ਚ ਦੇਸ਼ ਭਰ ਦੇ 30 ਤੋਂ ਵੱਧ ਨਾਮਵਰ ਸੰਸਥਾਨਾਂ ਨੇ ਭਾਗ ਲਿਆ | ਗਰੁੱਪ ਦੇ ਚੇਅਰਮੈਨ ਅਨਿਲ ਚੋਪੜਾ ਤੇ ਵਾਇਸ ਚੇਅਰਪਰਸਨ ਸੰਗੀਤਾ ਚੋਪੜਾ ਨੇ ਸਟਾਫ਼ ਦੀ ਇਸ ਪਹਿਲ ਦੀ ਸ਼ਲਾਘਾ ਕੀਤੀ ਅਤੇ ਵਿਦਿਆਰਥੀਆਂ ਨੂੰ ਆਪਣੇ ਬਿਹਤਰ ਭਵਿੱਖ ਲਈ ਅਜਿਹੇ ਪ੍ਰੋਗਰਾਮਾਂ 'ਚ ਲਗਾਤਾਰ ਭਾਗ ਲੈਣ ਲਈ ਪ੍ਰੇਰਿਤ ਕੀਤਾ |
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਦੀ ਮੀਟਿੰਗ ਹੋਈ ਅਗਲੀ ਖ਼ਬਰ ਜੋ ਵਿਕਾਸ ਸੁਖਬੀਰ ਨੇ ਕਰਵਾਇਆ ਉਹ ਦੂਜੀਆਂ ਪਾਰਟੀਆਂ ਸੋਚ ਵੀ ਨਹੀਂ ਸਕੀਆਂ- ਲਾਲੀ ਬਾਜਵਾ
Ad Position 24