29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਸ਼੍ਰੋਮਣੀ ਅਕਾਲੀ ਦਲ (ਬ) ਦੀ ਮੀਟਿੰਗ ਹੋਈ

Ad Position 21
No active advertisement
ਅਜੀਤ ਡੈਸਕ 06-04-2026
ਬੁੱਲ੍ਹੋਵਾਲ, 5 ਅਪ੍ਰੈਲ (ਲੁਗਾਣਾ)-ਸ਼੍ਰੋਮਣੀ ਅਕਾਲੀ ਦਲ (ਬ) ਹਲਕਾ ਸ਼ਾਮਚੁਰਾਸੀ ਦੇ ਅਹੁਦੇਦਾਰਾਂ ਤੇ ਵਰਕਰਾਂ ਦੀ ਮੀਟਿੰਗ ਜਥੇ. ਮੁਖਤਿਆਰ ਸਿੰਘ ਦੇ ਗ੍ਰਹਿ ਪਿੰਡ ਢੱਡੇ ਫਤਿਹ ਵਿਖੇ ਪ੍ਰੋ. ਸੰਦੀਪ ਸਿੰਘ ਸੀਕਰੀ ਹਲਕਾ ਇੰਚਾਰਜ ਸ਼ਾਮਚੁਰਾਸੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਅਗਵਾਈ ਵਿਚ ਹੋਈ | ਇਸ ਮੌਕੇ ਪ੍ਰੋ. ਸੰਦੀਪ ਸਿੰਘ ਸੀਕਰੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਵੋਟਰਾਂ ਨਾਲ ਰਾਬਤਾ ਕਾਇਮ ਕਰਨ ਤੇ ਹਰੇਕ ਪਿੰਡ ਦੇ ਬੂਥ ਪੱਧਰ ਤੇ ਲਾਮਬੰਧ ਕਰਨ ਲਈ ਡਿਊਟੀਆਂ ਲਗਾਈਆ ਗਈਆਂ | ਉਨ੍ਹਾਂ ਕਿਹਾ ਕਿ ਅੱਜ ਸੂਬਾ ਵਾਸੀ 'ਆਪ' ਸਰਕਾਰ ਤੋਂ ਤੰਗ ਆ ਚੁੱਕੇ ਹਨ ਅਤੇ 2027 'ਚ ਸ਼ੋ੍ਰਮਣੀ ਅਕਾਲੀ ਦਲ ਦੀ ਸਰਕਾਰ ਬਣਾੳਣ ਲਈ ਤਿਆਰ ਬੈਠੇ ਹਨ | ਇਸ ਮੌਕੇ ਅਮਰਿੰਦਰ ਸਿੰਘ ਹੁਸੈਨਪੁਰ, ਪ੍ਰਧਾਨ ਪਿ੍ਤਪਾਲ ਸਿੰਘ ਢੱਡੇ ਪ੍ਰਧਾਨ ਯੂਥ ਵਿੰਗ ਸ਼ਾਮਚੁਰਾਸੀ, ਜਸ਼ਨ ਗੁਰਾਇਆ ਪ੍ਰਧਾਨ ਐੱਸ.ਓ.ਆਈ., ਅਮਨ ਹੁਸੈਨਪੁਰ, ਚਰਨ ਸਿੰਘ, ਜਰਨੈਲ ਸਿੰਘ ਢੱਡੇ, ਪਰਮਜੀਤ ਸਿੰਘ ਗੁਰਮੇਜ ਸਿੰਘ, ਰਸ਼ਪਾਲ ਸਿੰਘ, ਅਮਰਨਾਥ, ਕਰਨ ਧੁੱਗਾ, ਸਿਮਰਨਸਿੰਘ ਬੁੱਲ੍ਹੋਵਾਲ, ਬਿੱਕਰ ਸਿੰਘ, ਨਾਨਕ ਸਿੰਘ, ਮਾਨਵ ਬੁੱਲ੍ਹੋਵਾਲ, ਗੁਰਮੁਖ ਸਿੰਘ ਪੰਡੋਰੀ, ਜਰਨੈਲ ਸਿੰਘ ਢੱਡੇ, ਅਮਨਦੀਪ ਸਿੰਘ ਰਾਊਵਾਲ, ਦੀਪਕ ਬੱਬਾ, ਮੰਗਾ ਬੁੱਲ੍ਹੋਵਾਲ, ਜਗਦੀਪ ਕੌਰ, ਪਰਮਜੀਤ ਕੌਰ, ਗੁਰਦੇਵ ਕੌਰ, ਅਮਨਦੀਪ ਕੌਰ, ਰਮਨਦੀਪ ਕੌਰ ਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਡਿਪਸ ਕਾਲਜ ਆਫ਼ ਐਜੂਕੇਸ਼ਨ ਵਲੋਂ ਧਾਰਮਿਕ ਸਮਾਗਮ ਅਗਲੀ ਖ਼ਬਰ 'ਸ਼ਾਸਨ ਤੇ ਵਿਕਾਸ-2047 ਦੇ ਲਕਸ਼ ਦੀ ਓਰ' ਵਿਸ਼ੇ 'ਤੇ ਸੈਮੀਨਾਰ ਕਰਵਾਇਆ
Ad Position 24