ਟਾਂਡਾ ਉੜਮੁੜ, 5 ਅਪ੍ਰੈਲ (ਦੀਪਕ ਬਹਿਲ)-ਡਿਪਸ ਕਾਲਜ ਆਫ਼ ਐਜੂਕੇਸ਼ਨ ਰੜਾ ਮੋੜ ਜਲਾਲਪੁਰ ਵਿਖੇ ਸਰਬੱਤ ਦੇ ਭਲੇ ਲਈ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਅਤੇ ਕੀਰਤਨੀ ਜਥੇ ਵਲੋਂ ਇਲਾਹੀ ਬਾਣੀ ਦਾ ਕੀਰਤਨ ਕੀਤਾ ਗਿਆ | ਪਾਠ ਦੇ ਉਪਰੰਤ ਅਰਦਾਸ ਕੀਤੀ ਗਈ | ਪਿ੍ੰਸੀਪਲ ਡਾ. ਹਰਮੀਤ ਕੌਰ ਨੇ ਵਿਦਿਆਰਥੀਆਂ ਤੇ ਸਟਾਫ਼ ਨੂੰ ਸੁਖਮਨੀ ਸਾਹਿਬ ਦੀਆਂ ਸਿੱਖਿਆਵਾਂ ਬਾਰੇ ਜਾਣਕਾਰੀ ਦਿੱਤੀ | ਇਸ ਮੌਕੇ ਡਿਪਸ ਇੰਸਟੀਚਿਊਸ਼ਨ ਦੇ ਸੀ. ਏ .ਓ. ਰਮਣੀਕ ਸਿੰਘ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਉਨ੍ਹਾਂ ਕਿਹਾ ਕਿ ਪ੍ਰਮਾਤਮਾ ਦੇ ਨਾਮ ਨਾਲ ਜੁੜ ਕੇ ਮਨੁੱਖ ਆਪਣੀ ਜ਼ਿੰਦਗੀ ਨੂੰ ਖ਼ੁਸ਼ਹਾਲ ਅਤੇ ਚੜ੍ਹਦੀ ਕਲਾ ਵਿਚ ਰੱਖ ਸਕਦਾ ਹੈ | ਪਾਠ ਦੇ ਸਮਾਪਨ ਉਪਰੰਤ ਸੰਗਤ ਲਈ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ | ਇਸ ਸਮਾਗਮ ਵਿਚ ਸਟਾਫ਼ ਮੈਂਬਰਾਂ ਸਮੇਤ ਰਜੀਵ (ਜਨਰਲ ਮੈਨੇਜਰ, ਡੀਪਸ ਇੰਸਟੀਚਿਊਸ਼ਨ), ਜਾਗੀਰ ਸਿੰਘ (ਡੀ.ਟੀ., ਡਿਪਸ ਇੰਸਟੀਚਿਊਸ਼ਨ) ਤੇ ਜਗਜੀਤ ਸਿੰਘ (ਪਿ੍ੰਸੀਪਲ, ਡਿਪਸ ਪਾਲੀਟੈਕਨਿਕ ਕਾਲਜ) ਵੀ ਹਾਜ਼ਰ ਸਨ |