ਗੜ੍ਹਸ਼ੰਕਰ, 5 ਅਪ੍ਰੈਲ (ਧਾਲੀਵਾਲ)-ਪਹਿਲੀ ਸਤੰਬਰ 2025 ਦੇ ਸੁਪਰੀਮ ਕੋਰਟ ਦੇ ਟੀ. ਈ. ਟੀ. ਨੂੰ ਪਿਛਲੇ ਸਮੇਂ ਤੋਂ ਲਾਗੂ ਕਰਨ ਦੇ ਫ਼ੈਸਲੇ ਦੇ ਵਿਰੋਧ ਵਿਚ ਟੀਚਰਜ਼ ਫੈਡਰੇਸ਼ਨ ਆਫ਼ ਇੰਡੀਆ ਵਲੋਂ ਦਿੱਤੇ ਸੱਦੇ ਅਨੁਸਾਰ ਰਾਮ ਲੀਲ੍ਹਾ ਮੈਦਾਨ ਦਿੱਲੀ ਵਿਖੇ ਦੇਸ਼ ਭਰ ਤੋਂ ਵੱਡੀ ਗਿਣਤੀ ਵਿਚ ਅਧਿਆਪਕਾਂ ਨੇ ਪਹੁੰਚ ਕੇ ਰੋਸ ਪ੍ਰਦਰਸ਼ਨ ਕੀਤਾ | ਇਸ ਮੌਕੇ ਡੈਮੋਕੇ੍ਰਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਦੀ ਅਗਵਾਈ ਹੇਠ ਜਥੇਬੰਦੀ ਦੇ ਆਗੂਆਂ ਵਲੋਂ ਰੋਸ ਪ੍ਰਦਰਸ਼ਨ ਵਿਚ ਸ਼ਮੂਲੀਅਤ ਕੀਤੀ ਗਈ | ਇਸ ਮੌਕੇ ਸੰਬੋਧਨ ਕਰਦਿਆਂ ਵਿਕਰਮ ਦੇਵ ਸਿੰਘ ਨੇ ਟੀ. ਈ. ਟੀ. ਦੀ ਬੇਲੋੜੀ ਸ਼ਰਤ ਹਟਾਉਣ ਲਈ ਦੇਸ਼ ਦੀ ਸੰਸਦ ਵਿਚ ਸਿੱਖਿਆ ਦੇ ਅਧਿਕਾਰ ਨੂੰ 2009 ਵਿਚ ਲੋੜੀਂਦੀ ਸੋਧ ਦਾ ਕਾਨੰੂਨ ਪਾਸ ਕਰਨ ਦੀ ਮੰਗ ਕੀਤੀ | ਉਨ੍ਹਾਂ ਕੇਂਦਰ ਸਰਕਾਰ ਵਲੋਂ ਕੌਮੀ ਸਿੱਖਿਆ ਨੀਤੀ 2020 ਤਹਿਤ ਲਿਆਂਦੇ ਜਾ ਰਹੇ 'ਟੈਨਿਓਰ ਟ੍ਰੈਕ ਸਿਸਟਮ' ਨੰੂ ਰੱਦ ਕਰਨ ਦੀ ਮੰਗ ਉਠਾਈ | ਇਸ ਮੌਕੇ ਮੁਕੇਸ਼ ਕੁਮਾਰ ਸੰਯੁਕਤ ਸਕੱਤਰ, ਸੁਖਦੇਵ ਡਾਨਸੀਵਾਲ, ਡਾ. ਰਾਮ ਸ਼ਰਨ, ਸੁਖਵਿੰਦਰ ਗਿਰ, ਮੇਘ ਰਾਜ, ਅਮਨ ਵਸ਼ਿਸ਼ਟ, ਜਰਨੈਲ ਸਿੰਘ, ਰਮੇਸ਼ ਮਲਕੋਵਾਲ, ਰਾਜ ਸੈਣੀ, ਮਨਜੀਤ ਲਹਿਰਾ, ਪਵਨ ਕੁਮਾਰ ਨਾਭਾ, ਰਵਿੰਦਰ ਰਾਜ, ਹਰਬੰਸ ਸਿੰਘ, ਭੀਮ ਸਿੰਘ ਤੇ ਹੋਰ ਹਾਜ਼ਰ |