29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਕੰਢੀ ਖੇਤਰ ਦੀਆਂ ਲੰਬੇ ਸਮੇਂ ਤੋਂ ਅਣਸੁਲਝੀਆਂ ਸਮੱਸਿਆਵਾਂ ਲਈ ਸਰਕਾਰ ਤੁਰੰਤ ਕੰਢੀ ਡਿਵੈਲਪਮੈਂਟ ਬੋਰਡ ਬਣਾਏ- ਐਡਵੋਕੇਟ ਸਿੱਧੂ

Ad Position 21
No active advertisement
ਅਜੀਤ ਡੈਸਕ 06-04-2026
ਤਲਵਾੜਾ, 5 ਅਪੈ੍ਰਲ (ਅਜੀਤ ਪ੍ਰਤੀਨਿਧ)-ਕੰਡੀ ਖੇਤਰ ਦੀਆਂ ਵਧਦੀਆਂ ਸਮੱਸਿਆਵਾਂ ਅਤੇ ਬੁਨਿਆਦੀ ਸੁਵਿਧਾਵਾਂ ਦੀ ਕਮੀ ਨੂੰ ਧਿਆਨ ਵਿਚ ਰੱਖਦੇ ਹੋਏ ਸੀਨੀਅਰ ਭਾਜਪਾ ਆਗੂ ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ ਨੇ ਸਰਕਾਰ ਨੂੰ ਤੁਰੰਤ ਕੰਢੀ ਡਿਵੈਲਪਮੈਂਟ ਬੋਰਡ ਬਣਾਉਣ ਲਈ ਮਜ਼ਬੂਤੀ ਨਾਲ ਅਪੀਲ ਕੀਤੀ ਹੈ | ਉਨ੍ਹਾਂ ਕਿਹਾ ਕਿ ਕੰਡੀ ਖੇਤਰ ਦੇ ਲੋਕ ਕਈ ਦਹਾਕਿਆਂ ਤੋਂ ਪਾਣੀ, ਸੜਕਾਂ, ਸਿਹਤ, ਪਸ਼ੂ ਪਾਲਨ, ਸਿੱਖਿਆ ਤੇ ਰੋਜ਼ਗਾਰ ਜਿਹੀਆਂ ਬੁਨਿਆਦੀ ਢਾਂਚਾ ਗਤ ਲੋੜਾਂ ਲਈ ਤਰਸ ਰਹੇ ਹਨ | ਕੰਡੀ ਖੇਤਰ ਦੀ ਪਿੱਛੇ ਰਹਿ ਰਹੀ ਵਿਕਾਸ ਪ੍ਰਕਿਰਿਆ ਦਾ ਸਿੱਧਾ ਅਸਰ ਮੈਦਾਨੀ ਖੇਤਰਾਂ 'ਤੇ ਵੀ ਪੈਂਦਾ ਹੈ, ਕਿਉਂਕਿ ਕੰਢੀ ਖੇਤਰ ਵਿਚ ਪੈਦਾ ਹੋਣ ਵਾਲੀਆਂ ਸਮੱਸਿਆਵਾਂ, ਖ਼ਾਸਕਰ ਪਾਣੀ ਦੀ ਕਮੀ, ਜੰਗਲੀ ਜਾਨਵਰਾਂ ਦਾ ਨੁਕਸਾਨ, ਮਿੱਟੀ ਕਟਾਅ ਅਤੇ ਆਰਥਿਕ ਪਿੱਛੜਾਪਣ, ਇਲਾਕੇ ਦੇ ਕੁੱਲ ਵਾਤਾਵਰਨ ਅਤੇ ਵਿਕਾਸ ਨੂੰ ਪ੍ਰਭਾਵਿਤ ਕਰਦੀਆਂ ਹਨ | ਉਨ੍ਹਾਂ ਕਿਹਾ ਕਿ ਕੰਡੀ ਖੇਤਰ ਦੀ ਅਣਦੇਖੀ ਹੁਣ ਹੋਰ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ ਤੇ ਸਰਕਾਰ ਨੂੰ ਜਲਦੀ ਤੋਂ ਜਲਦੀ ਕੰਡੀ ਡਿਵੈਲਪਮੈਂਟ ਬੋਰਡ ਦਾ ਐਲਾਨ ਕਰਨਾ ਚਾਹੀਦਾ ਹੈ ਤਾਂ ਜੋ ਕੰਢੀ ਅਤੇ ਮੈਦਾਨੀ ਦੋਵੇਂ ਖੇਤਰਾਂ ਦਾ ਸੰਤੁਲਿਤ ਅਤੇ ਸਥਾਈ ਵਿਕਾਸ ਹੋ ਸਕੇ |
Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਗੜ੍ਹਦੀਵਾਲਾ ਵਿਖੇ ਵੇਸਟ ਪੀਕਰਾਂ ਨੂੰ ਪੀ. ਪੀ. ਈ. ਕਿੱਟਾਂ ਵੰਡੀਆਂ ਅਗਲੀ ਖ਼ਬਰ ਡੀ. ਟੀ. ਐੱਫ਼. ਵਲੋਂ ਦਿੱਲੀ ਵਿਖੇ ਟੱੈਟ ਖ਼ਿਲਾਫ਼ ਹੋਏ ਰੋਸ ਪ੍ਰਦਰਸ਼ਨ 'ਚ ਸ਼ਮੂਲੀਅਤ
Ad Position 24