ਗੜ੍ਹਦੀਵਾਲਾ, 5 ਅਪ੍ਰੈਲ (ਚੱਗਰ)-ਨਗਰ ਕੌਂਸਲ ਗੜ੍ਹਦੀਵਾਲਾ ਵਿਖੇ ਕਾਰਜ ਸਾਧਕ ਅਫ਼ਸਰ ਦੀ ਯੋਗ ਅਗਵਾਈ ਹੇਠ ਰਿਹਾਇਸ਼ ਤੇ ਸ਼ਹਿਰੀ ਮਾਮਲਿਆਂ ਦਾ ਮੰਤਰਾਲਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਨਮਸਤੇ ਸਕੀਮ ਅਧੀਨ ਨਗਰ ਕੌਂਸਲ ਗੜ੍ਹਦੀਵਾਲਾ ਦੇ ਸਾਰੇ ਵੇਸਟ ਇਕੱਠਾ ਕਰਨ ਵਾਲੇ 48 ਵੇਸਟ ਕੂਲੇਕਟਰ ਨੂੰ ਨਮਸਤੇ ਸਕੀਮ ਤਹਿਤ ਪ੍ਰੋਫਾਈਲ ਕੀਤਾ ਗਿਆ | ਇਸ ਮੌਕੇ ਸਵੱਛ ਭਾਰਤ ਮਿਸ਼ਨ ਅਰਬਨ ਦੇ ਸੀ. ਐੱਫ਼.- ਕਮ ਪ੍ਰੋਗਰਾਮ ਕੋਆਰਡੀਨੇਟਰ ਮੈਡਮ ਤਿ੍ਪਤਾ ਦੇਵੀ ਨੇ ਦੱਸਿਆ ਕਿ ਨਗਰ ਕੌਂਸਲ ਗੜ੍ਹਦੀਵਾਲਾ ਦੇ ਸੈਨੀਟੇਸ਼ਨ ਵਰਕਰਾਂ ਤੋਂ ਇਲਾਵਾ ਸ਼ਹਿਰ ਵਿਚ ਪਲਾਸਟਿਕ ਵੇਸਟ ਇਕੱਠਾ ਕਰਨ ਵਾਲੇ ਵੇਸਟ ਪੀਕਰ ਵੀ ਸ਼ਹਿਰ ਨੂੰ ਸਾਫ਼ ਸੁਥਰਾ ਅਤੇ ਵੇਸਟ ਦਾ ਪ੍ਰਬੰਧ ਕਰਨ ਵਿਚ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ, ਇਸ ਲਈ ਵੇਸਟ ਪੀਕਰਾਂ ਅਤੇ ਸੈਨੀਟੇਸ਼ਨ ਵਰਕਰਾਂ ਨੂੰ ਆਪਣੀ ਸਿਹਤ ਅਤੇ ਸਫ਼ਾਈ ਪ੍ਰਤੀ ਵੀ ਸੁਚੇਤ ਕਰਨ ਲਈ ਅੱਜ ਨਮਸਤੇ ਸਕੀਮ ਤਹਿਤ ਪ੍ਰੋਫਾਈਲ ਕੀਤੇ 47 ਵੇਸਟ ਪੀਕਰਾਂ ਨੂੰ ਸਰਕਾਰ ਦੁਆਰਾ ਦਿੱਤੀਆਂ ਗਈਆਂ ਪੀ. ਪੀ. ਈ. ਕਿੱਟਾਂ ਵੰਡੀਆਂ ਗਈਆਂ | ਇਸ ਮੌਕੇ ਐਸ. ਓ. ਉੱਤਮ ਸਿੰਘ, ਜੂਨੀਅਰ ਅਸੀਸਟੈਂਟ ਲਖਵੀਰ ਸਿੰਘ, ਕਲਰਕ ਸੰਦੀਪ ਕੁਮਾਰ, ਸੁਪਰਵਾਈਜ਼ਰ ਸ਼ਾਮ ਲਾਲ, ਡਾਟਾ ਐਂਟਰੀ ਓਪਰੇਟਰ ਪ੍ਰਭਜੋਤ, ਸੈਨੀਟੇਸ਼ਨ ਵਰਕਰ ਅਤੇ ਵੇਸਟ ਪੀਕਰ ਹਾਜ਼ਰ ਸਨ |