29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਕੋਟਫ਼ਤੂਹੀ 'ਚ ਟਰੇਡਿੰਗ ਕਮਿਸ਼ਨ ਦੀ ਮੀਟਿੰਗ ਤਹਿਤ ਸੁਣੀਆਂ ਮੁਸ਼ਕਿਲਾਂ ਦਾ ਹੱਲ ਕਦੋਂ ਹੋਵੇਗਾ

Ad Position 21
No active advertisement
ਅਜੀਤ ਡੈਸਕ 06-04-2026
ਕੋਟਫ਼ਤੂਹੀ, 5 ਅਪ੍ਰੈਲ (ਅਵਤਾਰ ਸਿੰਘ ਅਟਵਾਲ)-ਪੰਜਾਬ ਸਰਕਾਰ ਦੇ ਟਰੇਡਿੰਗ ਕਮਿਸ਼ਨ ਵਲੋਂ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਕੋਟਫ਼ਤੂਹੀ ਮਾਰਕੀਟ ਦੇ ਦੁਕਾਨਦਾਰਾ, ਕਾਰੋਬਾਰੀਆਂ ਨੂੰ ਵਪਾਰ ਸਬੰਧੀ ਆਉਣ ਵਾਲੀਆ ਸਮੱਸਿਆਵਾਂ ਦਾ ਨਿਪਟਾਰਾ ਕਰਨ ਲਈ ਇਕ ਮੀਟਿੰਗ 20 ਮਾਰਚ ਨੂੰ ਅੱਡਾ ਕੋਟਫ਼ਤੂਹੀ ਵਿਚ ਕੀਤੀ ਸੀ, ਜਿਸ ਵਿਚ ਮੌਜੂਦਾ ਮੈਂਬਰ ਪਾਰਲੀਮੈਂਟ ਹੁਸ਼ਿਆਰਪੁਰ, ਹਲਕਾ ਵਿਧਾਇਕ ਚੱਬੇਵਾਲ, ਉਪ ਮੰਡਲ ਮੈਜਿਸਟਰੇਟ ਗੜ੍ਹਸ਼ੰਕਰ, ਈ. ਟੀ. ਓ., ਨਾਇਬ ਤਹਿਸੀਲਦਾਰ, ਚੇਅਰਮੈਨ ਟਰੇਡਿੰਗ ਕਮਿਸ਼ਨ, ਪਟਵਾਰੀ, ਕਾਨੂੰਗੋ, ਬੀ.ਡੀ. ਪੀ. ਓ., ਖੇਤੀਬਾੜੀ ਵਿਭਾਗ ਤੇ ਹੋਰ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ | ਇਸ ਮੌਕੇ ਅੱਡਾ ਮੈਨੇਜਿੰਗ ਕਮੇਟੀ, ਗ੍ਰਾਮ ਪੰਚਾਇਤ ਕੋਟਫ਼ਤੂਹੀ ਤੇ ਦੁਕਾਨਦਾਰਾਂ ਨੇ ਬਾਜ਼ਾਰ ਵਿਚ ਟਰੈਫ਼ਿਕ ਦੀ ਮੁੱਖ ਸਮੱਸਿਆ, ਗੰਦੇ ਪਾਣੀ ਦੇ ਨਿਕਾਸ ਸਬੰਧੀ, ਨਹਿਰੀ ਵਿਭਾਗ ਦਾ ਸਰਕਟ ਹਾਊਸ ਨੂੰ ਖਸਤਾ ਹਾਲਤ ਨੂੰ ਸੁਧਾਰਨ ਲਈ, ਨਹਿਰ ਦੇ ਕਿਨਾਰੇ ਤੇ ਬਾਜ਼ਾਰ ਵਿਚ ਲੱਗੀਆਂ ਰੇਹੜੀਆਂ, ਫੜੀਆਂ, ਈ ਰਿਕਸ਼ਾ, ਆਟੋਜ਼ ਨੂੰ ਨਹਿਰ ਦੇ ਬਹਿਬਲਪੁਰ ਵਾਲੇ ਪਾਸੇ ਤਬਦੀਲ ਕਰਨ, ਬਾਜ਼ਾਰ ਵਿਚ ਬਾਥਰੂਮ ਬਣਾਉਣ, ਨਹਿਰ ਦੇ ਪੁਲ ਤੇ ਦੋ ਟਰੈਫ਼ਿਕ ਮੁਲਾਜ਼ਮ ਤੈਨਾਤ ਕਰਨ ਚੌਕ ਵਿਚ ਟਰੈਫ਼ਿਕ ਲਾਈਟਾਂ ਲਗਾਉਣ, ਬਾਜ਼ਾਰ ਵਿਚ ਲੰਘਦੀਆਂ ਨੀਵੀਂਆਂ ਤਾਰਾ ਨੂੰ ਪਾਵਰ ਕੇਬਲ ਵਿਚ ਤਬਦੀਲ ਕਰਨ ਦੀ ਮੰਗ ਦੇ ਨਾਲ ਕਿਸਾਨ ਆਗੂ ਵੱਲੋਂ ਅਪ੍ਰੈਲ ਮਹੀਨੇ ਵਿਚ ਕਣਕ ਦੀ ਫ਼ਸਲ ਨਾਲ ਵਾਪਰਦੀਆਂ ਅੱਗ ਦੀਆ ਘਟਨਾਵਾਂ ਲਈ ਅੱਡੇ ਤੇ ਇਕ ਫਾਇਰ ਬਿ੍ਗੇਡ ਪਾਣੀ ਵਾਲੀ ਗੱਡੀ ਖੜੀ ਕਰਨ ਦੀ ਮੰਗ ਰੱਖੀ ਤੇ ਯੂਰੀਆ ਨਾ ਮਿਲਣ ਦਾ ਮੁੱਦਾ ਉਠਾਇਆ, ਜਿਸ ਤੇ ਮੌਕੇ ਤੇ ਇਨ੍ਹਾਂ ਮੰਗਾਂ ਉੱਪਰ ਤੁਰੰਤ ਐਕਸ਼ਨ ਲੈਂਦਿਆਂ ਉੱਚ ਅਧਿਕਾਰੀਆਂ ਨੇ ਇਕ ਹਫ਼ਤੇ ਦੇ ਵਿਚ ਇਨ੍ਹਾਂ ਸਮੱਸਿਆਵਾਂ ਦਾ ਹੱਲ ਕਰਨ ਦਾ ਭਰੋਸਾ ਦਵਾਇਆ | ਮੌਕੇ ਤੇ ਮਹਿਕਮੇ ਵੱਲੋਂ ਬਹਿਬਲਪੁਰ ਰੋਡ ਉੱਪਰ ਰੇਹੜੀਆਂ ਲਗਾਉਣ ਲਈ ਮੌਕਾ ਵੀ ਵੇਖਿਆ ਗਿਆ, ਪਰ ਅੱਜ ਲਗਭਗ ਦੋ ਹਫ਼ਤੇ ਇਸ ਮੀਟਿੰਗ ਨੂੰ ਹੋ ਗਏ ਪਰ ਕਿਸੇ ਅਧਿਕਾਰੀ ਨੇ ਇਨ੍ਹਾਂ ਸਮੱਸਿਆਵਾਂ ਦਾ ਹੱਲ ਕਰਨ ਦੀ ਕੋਈ ਲੋੜ ਨਹੀਂ ਸਮਝੀ, ਜਦਕਿ ਮੌਜੂਦਾ ਸਰਕਾਰ ਇਸ ਤਰ੍ਹਾਂ ਦੀਆ ਮੀਟਿੰਗਾਂ ਅਧਿਕਾਰੀਆਂ ਦਾ ਲਾਮ ਲਸ਼ਕਰ ਲੈ ਕੇ ਕਿਸ ਲਈ ਕਰਦੀ ਹੈ, ਜੇਕਰ ਇਸ ਨੂੰ ਅਮਲੀ ਤੌਰ ਤੇ ਲਾਗੂ ਹੀ ਨਹੀਂ ਕਰਨਾ, ਸਥਾਨਕ ਦੁਕਾਨਦਾਰਾਂ ਨੇ ਸਬੰਧਿਤ ਵਿਭਾਗ ਦੇ ਉੱਚ ਅਧਿਕਾਰੀਆਂ ਤੋ ਮੰਗ ਕੀਤੀ ਹੈ, ਜਲਦੀ ਤੋ ਜਲਦੀ ਉਨ੍ਹਾਂ ਦੀਆ ਮੰਗਾਂ ਉੱਪਰ ਗ਼ੌਰ ਕੀਤਾ ਜਾਵੇ |
Ad Position 22
No active advertisement
ਪਿਛਲੀ ਖ਼ਬਰ ਬਾਰਾਪੁਰ 'ਚ ਕਿਸਾਨ ਦੀਆਂ ਬੱਕਰੀਆਂ ਦੇ 24 ਬੱਚੇ ਜੰਗਲੀ ਜਾਨਵਰ ਨੇ ਮਾਰੇ ਅਗਲੀ ਖ਼ਬਰ ਸੰਤ ਅਤਰ ਦਾਸ ਦੀ ਯਾਦ 'ਚ ਸਮਾਗਮ 9 ਨੂੰ
Ad Position 24