29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਬਾਰਾਪੁਰ 'ਚ ਕਿਸਾਨ ਦੀਆਂ ਬੱਕਰੀਆਂ ਦੇ 24 ਬੱਚੇ ਜੰਗਲੀ ਜਾਨਵਰ ਨੇ ਮਾਰੇ

Ad Position 21
No active advertisement
ਅਜੀਤ ਡੈਸਕ 06-04-2026
ਬੀਣੇਵਾਲ, 5 ਅਪ੍ਰੈਲ (ਬੈਜ ਚੌਧਰੀ)-ਬੀਤ ਇਲਾਕੇ ਦੇ ਪਿੰਡ ਬਾਰਾਪੁਰ ਵਿਚ ਕਿਸੇ ਜੰਗਲੀ ਜਾਨਵਰ ਵਲੋਂ ਇਕ ਕਿਸਾਨ ਗੁਰਦੀਪ ਸਿੰਘ ਪੁੱਤਰ ਮਹਾਂ ਸਿੰਘ ਦੇ ਬਾੜੇ ਵਿਚ ਦਾਖ਼ਲ ਹੋ ਕੇ ਵੱਡੀ ਗਿਣਤੀ ਵਿਚ ਬੱਕਰੀਆਂ ਦੇ 24 ਬੱਚੇ ਮਾਰ ਕੇ ਜੰਗਲ ਵੱਲ ਚਲੇ ਜਾਣ ਦੀ ਖ਼ਬਰ ਹੈ, ਹਾਲਾਂਕਿ 8 ਛਲਾਰੂ ਲਾਪਤਾ ਦੱਸੇ ਜਾਂਦੇ ਹਨ | ਲਾਪਤਾ ਛਲਾਰੂਆਂ ਨੂੰ ਸਮਝਿਆ ਜਾਂਦਾ ਹੈ ਕਿ ਜਾਨਵਰ ਚੁੱਕ ਕੇ ਲੈ ਗਿਆ ਹੈ, ਹਾਲਾਂਕਿ ਘਟਨਾ ਤਿੰਨ ਅਪ੍ਰੈਲ ਸ਼ਾਮ ਕਰੀਬ ਪੰਜ ਵਜੇ ਦੀ ਦੱਸੀ ਜਾਂਦੀ ਹੈ | ਜਦ ਗੁਰਦੀਪ ਸਿੰਘ ਛੋਟੇ ਬੱਚਿਆਂ ਨੂੰ ਬਾੜੇ ਵਿਚ ਛੱਡ ਕੇ ਬਕਰੀਆਂ ਚਾਰਨ ਜੰਗਲ ਵਿਚ ਗਿਆ ਹੋਇਆ ਸੀ | ਘਟਨਾ ਦਾ ਪਤਾ ਦੇਰ ਰਾਤ ਚੱਲਿਆ | ਪਿੰਡ ਦੀ ਸਰਪੰਚ ਸੰਤੋਸ਼ ਕੁਮਾਰੀ, ਸੁਰਿੰਦਰ ਪਾਲ ਸਾਬਕਾ ਸਰਪੰਚ, ਕੁਲਵੰਤ ਸਿੰਘ,ਜਸਵੀਰ ਕੌਰ ਪੰਚ, ਪ੍ਰੀਤਮ ਚੰਦ ਨੰਬਰਦਾਰ,ਪ੍ਰਕਾਸ਼ ਸਿੰਘ ਨੰਬਰਦਾਰ ਦੀ ਹਾਜ਼ਰੀ ਵਿਚ ਗੁਰਦੀਪ ਸਿੰਘ ਪੁੱਤਰ ਮਹਾਂ ਸਿੰਘ ਨਿਵਾਸੀ ਬਾਰਾਪੁਰ ਨੇ ਦੱਸਿਆ ਕਿ ਉਸ ਦਾ ਬਾੜਾ ਸਕੂਲ ਦੇ ਪਿਛਲੇ ਪਾਸੇ ਹੈ ਬਾੜੇ ਦੇ ਨੇੜੇ ਜੰਗਲ ਲੱਗਦਾ ਹੈ | ਜਦ ਉਹ ਬੀਤੇ ਦਿਨ ਬੱਕਰੀਆਂ ਚਾਰਨ ਜੰਗਲ ਨੂੰ ਗਿਆ ਤਾਂ ਬਾੜੇ ਵਿਚ 26 ਨਗ ਬੱਕਰੀਆਂ ਦੇ ਛੋਟੇ ਬੱਚੇ ਸਨ, ਜਿਨ੍ਹਾਂ ਨੂੰ ਉਹ ਅਕਸਰ ਬਾੜੇ ਵਿਚ ਹੀ ਛੱਡ ਕੇ ਹੀ ਬੱਕਰੀਆਂ ਚਾਰਨ ਜਾਂਦਾ ਹੈ | ਬੀਤੇ ਕੱਲ ਜਦ ਉਹ ਸ਼ਾਮ ਨੂੰ ਵਾਪਸ ਆਇਆ ਤਾਂ ਬਾੜੇ ਵਿਚ ਮੌਜੂਦ 16 ਬੱਕਰੀ ਦੇ ਬੱਚੇ ਮਰੇ ਪਏ ਸਨ ਉਨ੍ਹਾਂ ਦੇ ਗਲੇ ਤੇ ਕਿਸੇ ਜਾਨਵਰ ਦੇ ਦੰਦਾ ਦੇ ਤਿੱਖੇ ਨਿਸ਼ਾਨ ਸਨ, ਦੋ ਬੱਚੇ ਜਿੰਦਾ ਬਾੜੇ ਵਿਚ ਹੀ ਮਿਲ ਗਏ ਤੇ ਅੱਠ ਬੱਚੇ ਬਾੜੇ ਤੋਂ ਗ਼ਾਇਬ ਸਨ ਉਨ੍ਹਾਂ ਨੂੰ ਸ਼ਾਇਦ ਜਾਨਵਰ ਚੁੱਕ ਕੇ ਜੰਗਲ ਵਿਚ ਲੈ ਗਿਆ ਹੋਵੇਗਾ | ਇਸ ਸਬੰਧੀ ਹੋਰ ਜਾਣਕਾਰੀ ਹਾਸਲ ਕਰਨ ਲਈ ਵਿਭਾਗ ਦੇ ਅਧਿਕਾਰੀਆਂ ਨਾਲ ਫ਼ੋਨ ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤਾ, ਪਰ ਕਿਸੇ ਕਰਮਚਾਰੀ ਨੇ ਫ਼ੋਨ ਚੁੱਕਣਾ ਮੁਨਾਸਬ ਨਹੀਂ ਸਮਝਿਆ | ਪੰਚਾਇਤ ਤੇ ਲੋਕਾਂ ਦੀ ਮੰਗ ਹੈ ਕਿ ਗ਼ਰੀਬ ਕਿਸਾਨ ਦੇ ਹੋਏ ਨੁਕਸਾਨ ਦਾ ਸਰਕਾਰ ਮੁਆਵਜ਼ਾ ਦੇਵੇ |
Ad Position 22
No active advertisement
ਪਿਛਲੀ ਖ਼ਬਰ ਦੁੱਧ ਦੀ ਕੀਮਤ ਪ੍ਰਤੀ ਫੈਟ ਦੀ ਜਗ੍ਹਾ ਪ੍ਰਤੀ ਲੀਟਰ ਵਧਾਈ ਜਾਵੇ- ਐਡਵੋਕੇਟ ਹੁੰਦਲ ਅਗਲੀ ਖ਼ਬਰ ਕੋਟਫ਼ਤੂਹੀ 'ਚ ਟਰੇਡਿੰਗ ਕਮਿਸ਼ਨ ਦੀ ਮੀਟਿੰਗ ਤਹਿਤ ਸੁਣੀਆਂ ਮੁਸ਼ਕਿਲਾਂ ਦਾ ਹੱਲ ਕਦੋਂ ਹੋਵੇਗਾ
Ad Position 24