29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਦੁੱਧ ਦੀ ਕੀਮਤ ਪ੍ਰਤੀ ਫੈਟ ਦੀ ਜਗ੍ਹਾ ਪ੍ਰਤੀ ਲੀਟਰ ਵਧਾਈ ਜਾਵੇ- ਐਡਵੋਕੇਟ ਹੁੰਦਲ

Ad Position 21
No active advertisement
ਅਜੀਤ ਡੈਸਕ 06-04-2026
ਦਸੂਹਾ, 5 ਅਪ੍ਰੈਲ (ਭੁੱਲਰ)-ਸਰਪੰਚ ਐਡਵੋਕੇਟ ਬਲਜਿੰਦਰ ਸਿੰਘ ਹੁੰਦਲ ਨੇ ਕਿਹਾ ਕਿ ਦੁੱਧ ਦੀ ਕੀਮਤ ਪ੍ਰਤੀ ਫੈਟ ਦੀ ਜਗ੍ਹਾ ਪ੍ਰਤੀ ਲੀਟਰ ਵਧਾਉਣੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ 10 ਤੋਂ 15 ਰੁਪਏ ਪ੍ਰਤੀ ਫੈਟ ਕੀਮਤ ਵਧਾਈ ਗਈ ਹੈ, ਜਿਸ ਨਾਲ 30 ਤੋਂ 35 ਪੈਸੇ ਪ੍ਰਤੀ ਲੀਟਰ ਦੁੱਧ ਵਿਚ ਨਿਗੂਣਾ ਜਿਹਾ ਵਾਧਾ ਹੋਇਆ ਹੈ ਜੋ ਕਿ ਪਸ਼ੂਆਂ ਦੇ ਮਾਲਕਾਂ ਨਾਲ ਕੋਝਾ ਮਜ਼ਾਕ ਹੈ | ਉਨ੍ਹਾਂ ਦੱਸਿਆ ਕਿ 10 ਤੋਂ 15 ਰੁਪਏ ਪ੍ਰਤੀ ਫੈਟ ਦੀ ਕੀਮਤ ਵਧਾਉਣ ਨਾਲ ਇਕ ਕੁਇੰਟਲ ਦੁੱਧ ਵਿਚੋਂ ਸਿਰਫ਼ ਚਾਰ ਕਿੱਲੋ ਗ੍ਰਾਮ ਫੈਟ ਨਿਕਲਦੀ ਹੈ ਅਤੇ ਦੁੱਧ ਦੀ ਕੀਮਤ ਵਿਚ ਕੋਈ ਬਹੁਤਾ ਫ਼ਰਕ ਨਹੀਂ ਪੈਦਾ | ਉਨ੍ਹਾਂ ਦੱਸਿਆ ਕਿ ਜੇਕਰ 100 ਕੈਟਲ ਦੇ ਫਾਰਮ ਦੇ ਖ਼ਰਚੇ ਦਾ ਅਨੁਮਾਨ ਲਗਾਇਆ ਜਾਵੇ ਤਾਂ 10 ਲੱਖ ਰੁਪਏ ਵਿਚੋਂ ਕਿਸਾਨ ਨੂੰ 5 ਲੱਖ ਰੁਪਏ ਦੀ ਸਿੱਧੇ ਤੌਰ 'ਤੇ ਫੀਡ ਕੈਟਲ ਲਈ ਖ਼ਰੀਦਣੀ ਪੈਂਦੀ ਹੈ ਜਦਕਿ ਬਾਕੀ ਖ਼ਰਚੇ ਅਲੱਗ ਝੱਲਣੇ ਪੈਂਦੇ ਹਨ | ਸਿੱਟੇ ਵਜੋਂ ਕਿਸਾਨਾਂ ਨੂੰ ਕੋਈ ਵੀ ਲਾਭ ਨਹੀਂ ਹੁੰਦਾ ਉਨ੍ਹਾਂ ਦੱਸਿਆ ਕਿ ਫੀਡ ਦੀਆਂ ਕੰਪਨੀਆਂ ਵਲੋਂ ਹਰ ਛੇ ਮਹੀਨੇ ਬਾਅਦ 40-100 ਰੁਪਏ ਦੇ ਲਗਪਗ ਕੀਮਤ ਵਿਚ ਵਾਧਾ ਕੀਤਾ ਜਾਂਦਾ ਹੈ ਕਿਸਾਨਾਂ ਨੂੰ ਮਹਿੰਗੇ ਭਾਅ ਫੀਡ ਲੈ ਕੇ ਤੇ ਹੋਰ ਵੱਡੇ ਖ਼ਰਚੇ ਕਰਕੇ ਦੁੱਧ ਦੇ ਕਾਰੋਬਾਰ ਵਿਚੋਂ ਘਾਟਾ ਸਹਿਣਾ ਪੈ ਰਿਹਾ ਹੈ ਉਨ੍ਹਾਂ ਕਿਹਾ ਕਿ ਦੁੱਧ ਦੇ ਕਾਰੋਬਾਰ ਨੂੰ ਹੋਰ ਉਤਸ਼ਾਹਿਤ ਕਰਨ ਲਈ ਫੈਟ ਦੀ ਕੀਮਤ ਵਧਾਉਣ ਦੀ ਬਜਾਏ ਦੁੱਧ ਦੀ ਕੀਮਤ ਸਿੱਧੇ ਤੌਰ ਤੇ ਵਧਾਉਣੀ ਚਾਹੀਦੀ ਹੈ ਉਨ੍ਹਾਂ ਮੰਗ ਕੀਤੀ ਗਈ ਗਾਂ ਦੇ ਦੁੱਧ ਦੀ ਕੀਮਤ 60 ਰੁਪਏ ਅਤੇ ਮੱਝ ਦੇ ਦੁੱਧ ਦੀ ਕੀਮਤ ਘੱਟ ਤੋਂ ਘੱਟ 100 ਰੁਪਏ ਪ੍ਰਤੀ ਲੀਟਰ ਕਰਨੀ ਚਾਹੀਦੀ ਹੈ ਤਾਂ ਹੀ ਕਿਸਾਨ ਆਪਣਾ ਗੁਜ਼ਾਰਾ ਕਰ ਸਕਦੇ ਹਨ ਅਤੇ ਚਿੱਟੀ ਕ੍ਰਾਂਤੀ ਲਿਆਂਦੀ ਜਾ ਸਕਦੀ ਹੈ |
Ad Position 22
No active advertisement
ਪਿਛਲੀ ਖ਼ਬਰ ਡੀ. ਸੀ. ਦੇ ਹੁਕਮਾਂ ਦੀ ਹੇਠਲੇ ਪੱਧਰ 'ਤੇ ਨਹੀਂ ਹੋ ਰਹੀ ਕਾਰਵਾਈ, ਸ਼ਰੇਆਮ ਦਿਨ ਵੇਲੇ ਚੱਲ ਰਹੇ ਟਿੱਪਰ ਅਗਲੀ ਖ਼ਬਰ ਬਾਰਾਪੁਰ 'ਚ ਕਿਸਾਨ ਦੀਆਂ ਬੱਕਰੀਆਂ ਦੇ 24 ਬੱਚੇ ਜੰਗਲੀ ਜਾਨਵਰ ਨੇ ਮਾਰੇ
Ad Position 24