29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਦੋਆਬਾ ਸਾਹਿਤ ਸਭਾ ਨੇ ਸਾਹਿਤਕ ਸਨਮਾਨ ਸਮਾਰੋਹ ਤੇ ਕਵੀ ਦਰਬਾਰ ਕਰਵਾਇਆ

Ad Position 21
No active advertisement
ਅਜੀਤ ਡੈਸਕ 06-04-2026
ਗੜ੍ਹਸ਼ੰਕਰ, 5 ਅਪ੍ਰੈਲ (ਧਾਲੀਵਾਲ)-ਦੋਆਬਾ ਸਾਹਿਤ ਸਭਾ ਗੜ੍ਹਸ਼ੰਕਰ ਵਲੋਂ ਸਲਾਨਾ ਸਾਹਿਤਕ ਸਨਮਾਨ ਸਮਾਰੋਹ ਤੇ ਕਵੀ ਦਰਬਾਰ ਸਥਾਨਕ ਬੱਬਰ ਅਕਾਲੀ ਮੈਮੋਲੀਅਲ ਖਾਲਸਾ ਕਾਲਜ ਵਿਖੇ ਕਰਵਾਇਆ ਗਿਆ | ਸਮਾਗਮ ਵਿਚ ਇਲਾਕੇ ਭਰ ਦੇ ਕਵੀਆਂ ਤੇ ਸਾਹਿਤ ਪ੍ਰੇਮੀਆਂ ਨੇ ਸ਼ਮੂਲੀਅਤ ਕੀਤੀ | ਆਰੰਭਤਾ ਮੌਕੇ ਸਭਾ ਦੇ ਪ੍ਰਧਾਨ ਡਾ. ਬਿੱਕਰ ਸਿੰਘ ਤੇ ਹਾਜ਼ਰ ਸਖਸ਼ੀਅਤਾਂ ਵਲੋਂ ਸ਼ਮ੍ਹਾਂ ਰੌਸ਼ਨ ਕੀਤੀ ਗਈ | ਡਾ. ਬਿੱਕਰ ਸਿੰਘ ਨੇ ਆਏ ਮਹਿਮਾਨਾਂ ਤੇ ਕਵੀਆਂ ਦਾ ਸਵਾਗਤ ਕੀਤਾ ਅਤੇ ਸਭਾ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ | ਪ੍ਰਧਾਨਗੀ ਮੰਡਲ ਵਿਚ ਪ੍ਰੋ. ਸੰਧੂ ਵਰਿਆਣਵੀਂ ਜਨਰਲ ਸਕੱਤਰ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ), ਪ੍ਰਧਾਨ ਬਿੱਕਰ ਸਿੰਘ, ਸੋਹਣ ਸੂੰਨੀ ਪ੍ਰਧਾਨ ਦਰਪਣ ਸਾਹਿਤ ਸਭਾ ਸੈਲਾ ਖੁਰਦ ਤੇ ਉੱਘੇ ਲੋਕ ਸ਼ਾਇਰ ਜਗਦੀਸ਼ ਰਾਣਾ ਸ਼ਾਮਿਲ ਹੋਏ | ਸਭਾ ਵਿਚ ਸਾਹਿਤਕ ਖੇਤਰ ਵਿਚ ਪਾਏ ਵਡਮੁੱਲੇ ਯੋਗਦਾਨ ਲਈ ਹਰ ਸਾਲ ਦਿੱਤੇ ਜਾਣ ਵਾਲੇ ਪੁਰਸਕਾਰਾਂ ਲਈ ਮੇਜਰ ਸਿੰਘ ਮੌਜੀ ਯਾਦਗਾਰੀ ਪੁਰਸਕਾਰ ਲੇਖਕ ਤੇ ਗੀਤਕਾਰ ਅਮਰੀਕ ਹਮਰਾਜ਼ ਨੂੰ , ਪਿ੍ੰਸੀਪਲ ਸੁਜਾਨ ਸਿੰਘ ਯਾਦਗਾਰੀ ਪੁਰਸਕਾਰ ਲੈਕਚਰਾਰ ਜਸਵਿੰਦਰ ਸਿੰਘ ਜੱਸੀ ਨੂੰ , ਉਸਤਾਦ ਉਲਫਤ ਬਾਜਵਾ ਯਾਦਗਾਰੀ ਪੁਰਸਕਾਰ ਗੁਰਦੀਪ ਸਿੰਘ ਸੈਣੀ ਨੂੰ ਅਤੇ ਉਤਸ਼ਾਹਿਤ ਇਨਾਮ ਸਭਾ ਦੇ ਮੈਂਬਰ ਅਤੇ ਸਰਪ੍ਰਸਤ ਸਰਵਣ ਸਿੱਧੂ ਨੂੰ ਦਿੱਤਾ ਗਿਆ | ਇਸ ਮੌਕੇ ਕਵੀ ਦਰਬਾਰ ਸਿੰਘ ਸੰਧੂ ਵਰਿਆਣਵੀਂ, ਰਣਬੀਰ ਬੱਬਰ, ਪਵਨ ਭੰਮੀਆਂ, ਪਿ੍ੰਸੀਪਲ ਦਲਵਾਰਾ ਰਾਮ, ਸੋਹਣ ਸਿੰਘ ਸੂੰਨੀ, ਸਰਵਣ ਸਿੱਧੂ, ਗੁਰਮੇਲ ਸਿੰਘ, ਹਰਦੇਵ ਰਾਏ, ਜਰਨੈਲ ਸਿੰਘ ਡਘਾਮ, ਪ੍ਰੋ. ਜੇ.ਪੀ. ਸੇਖੋਂ, ਗੁਰਨਾਮ ਬਾਵਾ, ਐਡਵੋਕੇਟ ਕੁਨਾਲ ਸ਼ਰਮਾ, ਜੋਗਾ ਸਿੰਘ, ਰਣਜੀਤ ਪੋਸੀ, ਜੋਗਿੰਦਰ ਕੁੱਲੇਵਾਲ, ਪਰਮਿੰਦਰ ਸਿੰਘ ਤੇ ਹੋਰ ਹਾਜ਼ਰ ਹੋਏ | ਕਵੀ ਦਰਬਾਰ ਵਿਚ ਖ਼ਾਲਸਾ ਕਾਲਜ ਦੀਆਂ ਵਿਦਿਆਰਥਣਾਂ ਮਨਜੀਤ ਸੇਖੋਂ, ਪ੍ਰਭ, ਸਿਮਰਨ ਅਤੇ ਜੈਸਮੀਨ ਕੌਰ ਨੇ ਕਵਿਤਾਵਾਂ ਰਾਹੀਂ ਖੂਬ ਰੰਗ ਬੰਨਿ੍ਹਆਂ | ਸਟੇਜ ਸੰਚਾਲਨ ਸਭਾ ਦੇ ਮੀਤ ਪ੍ਰਧਾਨ ਬਲਵੀਰ ਸਿੰਘ ਖਾਨਪੁਰੀ ਵਲੋ ਕੀਤਾ ਗਿਆ | ਪ੍ਰੋ. ਸੰਧੂ ਵਰਿਆਣਵੀਂ ਨੇ ਕਵੀਆਂ ਤੇ ਸਰੋਤਿਆਂ ਦਾ ਧੰਨਵਾਦ ਕਰਦਿਆਂ ਪੰਜਾਬ ਸਰਕਾਰ ਨੂੰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਪ੍ਰਫੁੱਲਤ ਕਰਨ ਲਈ ਉਪਰਾਲੇ ਕਰਨ ਦੀ ਅਪੀਲ ਕੀਤੀ |
Ad Position 22
No active advertisement
ਪਿਛਲੀ ਖ਼ਬਰ ਪਿੰਡ ਪਥਰਾਲੀਆਂ 'ਚ ਪਹਿਲਾ ਕਬੱਡੀ ਟੂਰਨਾਮੈਂਟ ਕਰਵਾਇਆ ਅਗਲੀ ਖ਼ਬਰ ਡੀ. ਸੀ. ਦੇ ਹੁਕਮਾਂ ਦੀ ਹੇਠਲੇ ਪੱਧਰ 'ਤੇ ਨਹੀਂ ਹੋ ਰਹੀ ਕਾਰਵਾਈ, ਸ਼ਰੇਆਮ ਦਿਨ ਵੇਲੇ ਚੱਲ ਰਹੇ ਟਿੱਪਰ
Ad Position 24