01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਲੋੜਵੰਦਾਂ ਦੀ ਮਦਦ ਕਰਨਾ ਹਰ ਇਨਸਾਨ ਦਾ ਇਖਲਾਕੀ ਫਰਜ਼- ਗੁਰਪ੍ਰੀਤ ਸਿੰਘ ਮਿੰਟੂ

Ad Position 21
No active advertisement
ਅਜੀਤ ਡੈਸਕ 06-04-2026
ਬੰਗਾ, 5 ਅਪ੍ਰੈਲ (ਸੁਰਿੰਦਰ ਸਿੰਘ ਕਰਮ ਲਧਾਣਾ)-ਸਾਨੂੰ ਹਰ ਲੋੜਵੰਦ ਇਨਸਾਨ ਨੂੰ ਆਪਣੇ ਹੀ ਪਰਿਵਾਰ ਦਾ ਜੀਅ ਸਮਝਣਾ ਚਾਹੀਦਾ ਹੈ | ਬਿਨਾਂ ਕਿਸੇ ਭੇਦ-ਭਾਵ ਦੇ ਉਸ ਦੀ ਸੇਵਾ ਕਰਨੀ ਚਾਹੀਦੀ ਹੈ | ਇਹ ਸ਼ਬਦ ਪੰਜਾਬ ਦੀ ਉੱਘੀ ਸਮਾਜ ਸੇਵੀ ਸੰਸਥਾ 'ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ' ਦੇ ਮੁੱਖ ਸੰਚਾਲਕ ਬਾਈ ਗੁਰਪ੍ਰੀਤ ਸਿੰਘ ਮਿੰਟੂ ਨੇ ਬਲਬੀਰ ਸਿੰਘ ਝਿੱਕਾ ਟੀਮ ਮੈਂਬਰ ਮਨੁੱਖਤਾ ਦੀ ਸੇਵਾ ਜ਼ਿਲ੍ਹਾ ਨਵਾਂਸ਼ਹਿਰ ਦੀ ਰਿਹਾਇਸ਼ ਵਿਖੇ ਪ੍ਰਗਟਾਏ | ਉਨ੍ਹਾਂ ਭਾਵੁਕ ਹੁੰਦਿਆਂ ਕਿਹਾ ਕਿ ਅਗਰ ਅਸੀਂ ਆਪਣੇ-ਆਪਣੇ ਪਿੰਡ ਅਤੇ ਸ਼ਹਿਰ ਨੂੰ ਸੰਭਾਲ ਲਈਏ ਤਾਂ ਪੰਜਾਬ ਵਿੱਚ ਕਿਸੇ ਵੀ ਬਿਰਧ ਆਸ਼ਰਮ ਦੀ ਲੋੜ ਨਹੀਂ ਹੈ | ਉਹਨਾਂ ਕਿਹਾ ਕਿ ਬੜੇ ਹੀ ਦੁੱਖ ਦੀ ਗੱਲ ਹੈ ਕਿ ਅਸੀਂ ਚਕਾਚੌਂਧ ਤੇ ਨੱਠ-ਭੱਜ ਵਾਲੀ ਜਿੰਦਗੀ ਵਿੱਚ ਗੁਰਬਾਣੀ ਦੇ ਫੁਰਮਾਨ ਨੂੰ ਵੀ ਭੁੱਲ ਗਏ ਹਾਂ | ਸਾਨੂੰ ਪ੍ਰਮਾਤਮਾ ਦੀ ਖੁਸ਼ੀ ਲੈਣ ਲਈ ਹਰ ਲੋੜਵੰਦ ਦੀ ਮਦਦ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ | ਇਸ ਮੌਕੇ ਸ. ਝਿੱਕਾ ਦੇ ਨਾਲ ਗੁਰਪ੍ਰੀਤ ਸਿੰਘ ਪਾਬਲਾ ਟੀਮ ਮੈਂਬਰ ਮਨੁੱਖਤਾ ਦੀ ਸੇਵਾ ਸੁਸਾਇਟੀ, ਬੀਬੀ ਦਰਸ਼ਨ ਕੌਰ ਝਿੱਕਾ, ਜਸਵਿੰਦਰ ਕੌਰ ਝਿੱਕਾ, ਰਵਿੰਦਰ ਕੌਰ ਝਿੱਕਾ, ਸਿਮਰਨਪ੍ਰੀਤ ਕੌਰ ਝਿੱਕਾ ਅਤੇ ਮਨੁੱਖਤਾ ਦੀ ਸੇਵਾ ਸੁਸਾਇਟੀ ਦੇ ਸਮੁੱਚੇ ਟੀਮ ਮੈਂਬਰ ਆਦਿ ਹਾਜ਼ਰ ਸੀ |
Ad Position 22
No active advertisement
ਪਿਛਲੀ ਖ਼ਬਰ ਕਾਂਗਰਸੀ ਆਗੂ ਡਾ. ਬਖ਼ਸ਼ੀਸ਼ ਸਿੰਘ ਨੇ ਬੰਗਾ ਤੋਂ ਟਿਕਟ ਦੀ ਦਾਅਵੇਦਾਰੀ ਜਤਾਈ ਅਗਲੀ ਖ਼ਬਰ ਬਿਜਲੀ ਬੰਦ ਰਹੇਗੀ
Ad Position 24