01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਕਾਂਗਰਸੀ ਆਗੂ ਡਾ. ਬਖ਼ਸ਼ੀਸ਼ ਸਿੰਘ ਨੇ ਬੰਗਾ ਤੋਂ ਟਿਕਟ ਦੀ ਦਾਅਵੇਦਾਰੀ ਜਤਾਈ

Ad Position 21
No active advertisement
ਅਜੀਤ ਡੈਸਕ 06-04-2026
ਬੰਗਾ, 5 ਅਪ੍ਰੈਲ (ਸੁਰਿੰਦਰ ਸਿੰਘ ਕਰਮ ਲਧਾਣਾ)-ਬੰਗਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਡਾ. ਬਖ਼ਸ਼ੀਸ਼ ਸਿੰਘ ਵਲੋਂ ਵਿਧਾਨ ਸਭਾ ਚੋਣਾਂ ਲਈ ਟਿਕਟ ਦੀ ਦਾਅਵੇਦਾਰੀ ਜਿਤਾਈ ਗਈ ਹੈ | ਉਨ੍ਹਾਂ ਕਿਹਾ ਕਿ ਉਹ ਹਲਕੇ ਅੰਦਰ ਪਿਛਲੇ ਚਾਲੀ ਵਰਿ੍ਹਆਂ ਤੋਂ ਪਾਰਟੀ ਦੀਆਂ ਸਰਗਰਮੀਆਂ ਵਿਚ ਅਤੇ ਸਮਾਜ ਸੇਵੀ ਕਾਰਜਾਂ 'ਚ ਪ੍ਰਭਾਵਸ਼ਾਲੀ ਯੋਗਦਾਨ ਪਾਉਂਦੇ ਆ ਰਹੇ ਹਨ | ਇਹਨਾਂ ਕਾਰਜਾਂ ਦੇ ਸਬੰਧੀ ਉਹਨਾਂ ਵਲੋਂ ਦਰਜ-ਬ-ਦਰਜਾ ਆਗੂਆਂ ਨੂੰ ਭੇਜਿਆ ਜਾਣ ਵਾਲਾ ਸੈਂਕੜਾ ਸਫ਼ਿਆਂ ਦਾ ਦਸਤਾਵੇਜ਼ ਤਿਆਰ ਕੀਤਾ ਗਿਆ ਹੈ | ਇਸ ਦਸਤਾਵੇਜ਼ ਵਿਚ ਉਕਤ ਸੇਵਾਵਾਂ ਸਬੰਧੀ ਅੰਕਿਤ ਕੀਤੀਆਂ ਸਬੰਧਿਤ ਤਸਵੀਰਾਂ ਅਤੇ ਉਹਨਾਂ ਦੇ ਵੇਰਵੇ ਸ਼ਾਮਲ ਹਨ | ਆਪਣੀ ਦਾਅਵੇਦਾਰੀ ਸਬੰਧੀ ਕਾਂਗਰਸੀ ਆਗੂ ਡਾ. ਬਖ਼ਸ਼ੀਸ਼ ਸਿੰਘ ਨੇ ਦੱਸਿਆ ਕਿ ਕਾਂਗਰਸ ਪਾਰਟੀ ਉਹਨਾਂ ਦੀ ਮਾਂ ਪਾਰਟੀ ਹੈ, ਉਹ ਹਰ ਤਰ੍ਹਾਂ ਦੀ ਸਥਿਤੀ ਵਿਚ ਪਾਰਟੀ ਨਾਲ ਖੜ੍ਹੇ ਰਹੇ ਹਨ | ਉਨ੍ਹਾਂ ਇਹ ਵੀ ਕਿਹਾ ਕਿ ਕਾਂਗਰਸ ਤੋਂ ਬਿਨਾਂ ਪੰਜਾਬ ਨੂੰ ਪਾਰਦਰਸ਼ੀ ਤੇ ਮਜ਼ਬੂਤ ਰਾਜ ਪ੍ਰਬੰਧ ਦੇਣ ਲਈ ਕੋਈ ਵੀ ਹੋਰ ਧਿਰ ਸਮਰੱਥ ਨਹੀਂ ਹੈ | ਉਹਨਾਂ ਹੋਰ ਕਿਹਾ ਕਿ ਉਹਨਾਂ ਨੇ ਯੋਗਤਾ ਤੇ ਸੇਵਾਵਾਂ ਨੂੰ ਮੁੱਖ ਰੱਖਦਿਆਂ ਬੰਗਾ ਤੋਂ ਵਿਧਾਇਕ ਦੀ ਟਿਕਟ ਸਬੰਧੀ ਦਾਅਵੇਦਾਰੀ ਜਿਤਾਈ ਹੈ | ਸਮੀਖਿਆ ਤੋਂ ਬਾਅਦ ਪਾਰਟੀ ਦਾ ਜੋ ਵੀ ਫ਼ੈਸਲਾ ਆਵੇਗਾ, ਉਹ ਉਸ 'ਤੇ ਫੁੱਲ ਚੜ੍ਹਾਉਣਗੇ | ਉਹਨਾਂ ਇਹ ਜਾਣਕਾਰੀ ਵੀ ਦਿੱਤੀ ਕਿ ਇਸ ਸਬੰਧੀ ਪਾਰਟੀ ਦੇ ਦਰਜ-ਬ-ਦਰਜਾ ਸਥਾਨਕ ਆਗੂਆਂ ਨੂੰ ਨਾਲ ਲੈ ਕੇ ਪਾਰਟੀ ਦੀ ਸੂਬਾਈ ਅਤੇ ਕੌਮੀ ਲੀਡਰਸ਼ਿਪ ਨਾਲ ਮੁਲਾਕਾਤ ਕਰਨਗੇ | ਇਹ ਵੀ ਜ਼ਿਕਰਯੋਗ ਹੈ ਕਿ ਡਾ. ਬਖ਼ਸ਼ੀਸ਼ ਸਿੰਘ ਐੱਮ. ਐੱਸ. ਜਨਰਲ ਸਰਜਨ ਦੀ ਵਿੱਦਿਅਕ ਯੋਗਤਾ ਰੱਖਦੇ ਹਨ | ਉਹ ਕਰਨ ਹਸਪਤਾਲ ਬੰਗਾ ਦੇ ਸੰਸਥਾਪਕ ਹਨ | ਇਸ ਦੇ ਨਾਲ ਹੀ ਉਨ੍ਹਾਂ ਸਮਾਜ ਸੇਵੀ ਵਜੋਂ ਵੱਖ-ਵੱਖ ਥਾਵਾਂ 'ਤੇ ਮੈਡੀਕਲ ਕੈਂਪ ਲਾਉਣ, ਵਿਦਿਆਰਥੀ ਵਰਗ ਨੂੰ ਸਿੱਖਿਆ ਸਮਗਰੀ ਪ੍ਰਦਾਨ ਕਰਨ, ਲੋੜਵੰਦਾਂ ਲਈ ਆਰਥਿਕ ਸਹਿਯੋਗ ਦੇਣ ਅਤੇ ਸਮਾਜਿਕ ਚੇਤਨਾ ਰਾਹੀਂ ਜਗਾਉਣ ਦਾ ਮਿਸ਼ਨ ਆਰੰਭਿਆ ਹੋਇਆ ਹੈ | ਇੱਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਡਾ. ਬਖ਼ਸ਼ੀਸ਼ ਸਿੰਘ ਵਲੋਂ ਬੀਤੀਆਂ ਵਿਧਾਨ ਸਭਾ ਚੋਣਾਂ ਦੌਰਾਨ ਵੀ ਟਿਕਟ ਲਈ ਦਾਅਵੇਦਾਰੀ ਪੇਸ਼ ਕੀਤੀ ਗਈ ਸੀ |
Ad Position 22
No active advertisement
ਪਿਛਲੀ ਖ਼ਬਰ ਭਰੋਮਜਾਰਾ ਵਿਖੇ ਮੁਫ਼ਤ ਸਿਲਾਈ ਸੈਂਟਰ ਦੀ ਸਮਾਪਤੀ 'ਤੇ ਸਰਟੀਫਿਕੇਟ ਵੰਡ ਸਮਾਗਮ ਕਰਾਇਆ ਅਗਲੀ ਖ਼ਬਰ ਲੋੜਵੰਦਾਂ ਦੀ ਮਦਦ ਕਰਨਾ ਹਰ ਇਨਸਾਨ ਦਾ ਇਖਲਾਕੀ ਫਰਜ਼- ਗੁਰਪ੍ਰੀਤ ਸਿੰਘ ਮਿੰਟੂ
Ad Position 24