29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਅਲਾਇੰਸ ਕਲੱਬ ਇੰਟਰਨੈਸ਼ਨਲ ਡਿਸਟਿ੍ਕਟ-119 ਵਲੋਂ ਐਲੀ. ਅਸ਼ੋਕ ਪੁਰੀ ਦੇ ਸਨਮਾਨ 'ਚ ਸਮਾਗਮ

Ad Position 21
No active advertisement
ਅਜੀਤ ਡੈਸਕ 10-04-2026
ਹੁਸ਼ਿਆਰਪੁਰ, 9 ਅਪ੍ਰੈਲ (ਬਲਜਿੰਦਰਪਾਲ ਸਿੰਘ)-ਅਲਾਇੰਸ ਕਲੱਬ ਇੰਟਰਨੈਸ਼ਨਲ ਡਿਸਟਿ੍ਕਟ-119 ਵਲੋਂ ਪਹਿਲੀ ਡਿਸਟਿ੍ਕਟ ਕੈਬਨਿਟ ਮੀਟਿੰਗ ਅਤੇ ਐਲੀ. ਅਸ਼ੋਕ ਪੁਰੀ ਨੂੰ ਇੰਟਰਨੈਸ਼ਨਲ ਵਾਇਸ ਪੈ੍ਰਜ਼ੀਡੈਂਟ-2 ਬਣਨ 'ਤੇ ਵੈੱਲਕਮ ਸਮਾਗਮ ਐਲੀ. ਅਸ਼ਵਨੀ ਕੁਮਾਰ ਦੱਤਾ ਦੀ ਅਗਵਾਈ 'ਚ ਕਰਵਾਇਆ ਗਿਆ | ਸਮਾਗਮ ਦੇ ਪ੍ਰੋਜੈਕਟ ਚੇਅਰਮੈਨ ਐਲੀ. ਐਡਵੋਕੇਟ ਐਸ.ਪੀ. ਰਾਣਾ ਅਤੇ ਕੋ-ਚੇਅਰਮੈਨ ਐਲੀ. ਵਿਵੇਕ ਸਾਹਨੀ ਸਨ | ਇਸ ਮੌਕੇ ਐਲੀ. ਕਮਲ.ਕੇ ਵਰਮਾ ਨੇ ਡਿਸਟਿ੍ਕਟ-119 ਹੁਸ਼ਿਆਰਪੁਰ ਤੋਂ ਅਤੇ ਡਿਸਟਿ੍ਕਟ- 111 ਬਠਿੰਡਾ ਤੋਂ 18ਵੀਂ ਇੰਟਰਨੈਸ਼ਨਲ ਕਨਵੈੱਨਸ਼ਨ ਜੋ ਕਿ ਜੈਪੁਰ ਵਿਖੇ ਹੋਏ ਵਿਚ ਪੁਰੇ ਉਤਸ਼ਾਹ ਨਾਲ ਭਾਗ ਲੈ ਕੇ ਪੰਜਾਬ ਤੋਂ ਪਹਿਲੇ ਅੰਤਰਰਾਸ਼ਟਰੀ ਵਾਇਸ ਪੈ੍ਰਜ਼ੀਡੈਂਟ-2 ਲਈ ਐਲੀ. ਅਸ਼ੋਕ ਪੁਰੀ ਅਤੇ ਪੰਜਾਬ ਦੇ ਸਮੂਹ ਅਲਾਇੰਸ ਪਰਿਵਾਰ ਨੂੰ ਮੁਬਾਰਕਬਾਦ ਦਿੱਤੀ | ਇਸ ਮੌਕੇ ਡਾ.ਐਸੀ.ਪੀ. ਜੋਸ਼ੀ, ਐਲੀ. ਸੁਮੇਸ਼ ਕੁਮਾਰ, ਐਲੀ. ਪੁਸ਼ਪਿੰਦਰ ਸ਼ਰਮਾ, ਐਲੀ. ਨਰੇਸ਼ ਚੱਢਾ, ਐਲੀ. ਡਾ.ਐਮ.ਜਮੀਲ ਬਾਲੀ ਅਤੇ ਮਲਟੀਪਲ ਅਡਵਾਇਜ਼ਰ ਐਲੀ. ਰਮੇਸ਼ ਕੁਮਾਰ ਵੀ ਹਾਜ਼ਰ ਸਨ | ਇਸ ਮੌਕੇ ਕੋਰ ਕਮੇਟੀ ਦੇ ਸਮੂਹ ਪਾਸਟ ਡਿਸਟਿ੍ਕਟ ਗਵਰਨਰਜ਼ ਨੇ ਤਿੰਨੋ ਜੋਨ ਦੇ ਕਲੱਬਾਂ ਦੀ ਹਾਜ਼ਰੀ ਅਤੇ ਕਾਰਗੁਜ਼ਾਰੀ ਨੂੰ ਹੋਰ ਵੀ ਸੁਚਾਰੂ ਰੂਪ 'ਚ ਚਲਾਉਣ ਦੀ ਸਹੁੰ ਖਾਧੀ | ਡਿਸਟਿ੍ਕਟ 119 ਵਿਚ ਹੁਸ਼ਿਆਰਪੁਰ, ਟਾਂਡਾ, ਮੁਕੇਰੀਆਂ, ਫਗਵਾੜਾ, ਧਰਮਸ਼ਾਲਾ, ਊਨਾ, ਭਾਖੜਾ ਨੰਗਲ ਦੇ ਕਲੱਬ ਐਕਟਿਵ ਹਨ ਜਿਨ੍ਹਾਂ ਲਈ ਐਲੀ. ਪੁਸ਼ਪਿੰਦਰ ਸ਼ਰਮਾ, ਐਲੀ. ਐਡਵੋਕੇਟ ਐਸ.ਪੀ. ਰਾਣਾ ਅਤੇ ਐਲੀ. ਕਮਲ.ਕੇ ਵਰਮਾ ਨੂੰ ਸੁਪਰਵਿਜ਼ਨ ਦੀ ਡਿਊਟੀ ਦਿੱਤੀ ਗਈ | ਇਸ ਮੌਕੇ ਕੋਰ ਕਮੇਟੀ ਵਲੋਂ ਨਵੇਂ ਚੁਣੇ ਗਏ ਇੰਟਰਨੈਸ਼ਨਲ ਵਾਇਸ ਪੈ੍ਰਜ਼ੀਡੈਂਟ ਐਲੀ. ਅਸ਼ੋਕ ਪੁਰੀ ਨੂੰ ਸਨਮਾਨਿਤ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਮੁਕੇਰੀਆਂ ਦੇ ਨੌਜਵਾਨ ਰਜਿੰਦਰ ਸਿੰਘ ਦੀ ਅਮਰੀਕਾ 'ਚ ਦਿਲ ਦਾ ਦੌਰਾ ਪੈਣ ਕਰ ਕੇ ਮੌਤ ਅਗਲੀ ਖ਼ਬਰ ਪੀ.ਏ.ਯੂ ਦੀ ਟੀਮ ਨੇ ਸਿਟਰਸ ਅਸਟੇਟ ਭੂੰਗਾ ਦਾ ਕੀਤਾ ਦੌਰਾ
Ad Position 24