29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਪੀ.ਏ.ਯੂ ਦੀ ਟੀਮ ਨੇ ਸਿਟਰਸ ਅਸਟੇਟ ਭੂੰਗਾ ਦਾ ਕੀਤਾ ਦੌਰਾ

Ad Position 21
No active advertisement
ਅਜੀਤ ਡੈਸਕ 10-04-2026
ਹਰਿਆਣਾ, 9 ਅਪ੍ਰੈਲ (ਹਰਮੇਲ ਸਿੰਘ ਖੱਖ)-ਭਾਰਤ ਸਰਕਾਰ ਵੱਲੋਂ ਚਲਾਏ ਪ੍ਰੋਜੈਕਟ ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਅਤੇ ਰਸਾਇਣਿਕ ਖਾਦਾਂ ਦੀ ਵਰਤੋਂ ਘੱਟ ਕਰਨ ਲਈ ਸਿਟਰਸ ਅਸਟੇਟ ਭੂੰਗਾ ਵਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ | ਇਸੇ ਹੀ ਲੜੀ ਨੂੰ ਅੱਗੇ ਤੋਰਦੇ ਹੋਏ ਡਾ. ਉਰਮਿਲਾ ਗੁਪਤਾ, ਮੁਖੀ ਮਾਈਕਰੋਬਾਇਲੋਜੀ ਵਿਭਾਗ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਸਿਟਰਸ ਅਸਟੇਟ ਦਾ ਦੌਰਾ ਕੀਤਾ ਗਿਆ ਅਤੇ ਪੀ.ਏ.ਯੂ. ਲੁਧਿਆਣਾ ਵੱਲੋਂ ਬਣਾਏ ਬਾਇਓਫਿਟਲਾਈਜਰ ਬਾਰੇ ਭਰਪੂਰ ਜਾਣਕਾਰੀ ਦਿੱਤੀ | ਇਸ ਮੌਕੇ ਡਾ. ਜਸਪਾਲ ਸਿੰਘ ਢੇਰੀ ਚੇਅਰਮੈਨ-ਕਮ ਸੀ.ਈ.ਓ. ਸਿਟਰਸ ਅਸਟੇਟ ਭੂੰਗਾ ਨੇ ਦੱਸਿਆ ਕਿ ਸਿਟਰਸ ਅਸਟੇਟ ਭੂੰਗਾ ਤੇ ਪੀ.ਏ.ਯੂ. ਲੁਧਿਆਣਾ ਵੱਲੋਂ ਬਾਇਓਫਿਟਲਾਈਜਰ ਦੀ ਵਰਤੋਂ ਅਤੇ ਬਣਾਉਣ ਲਈ ਇੱਕ ਐਮ.ਓ.ਯੂ. ਸਾਈਨ ਕੀਤਾ ਜਾਵੇਗਾ | ਇਸ ਮੌਕੇ ਪਰਮਜੀਤ ਸਿੰਘ ਕਾਲੂਵਾਹਰ ਨੇ ਕਿਹਾ ਕਿ ਖੇਤੀ ਦੀ ਲਾਗਤ ਨੂੰ ਘੱਟ ਕਰਕੇ ਜਹਿਰ-ਮੁਕਤ ਖੇਤੀ ਕੀਤੀ ਜਾਵੇ | ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਕੀਰਤ ਸਿੰਘ ਢਿੱਲੋਂ, ਡਾ. ਜੁਪਿੰਦਰ ਕੌਰ, ਡਾ. ਪ੍ਰਤਿਭਾ ਵਿਆਸ, ਡਾ. ਦੀਪਕ ਸ਼ਰਮਾ, ਡਾ. ਜਸਦੀਪ ਸਿੰਘ, ਡਾ. ਕਰਨਵੀਰ ਕੌਰ, ਹਰਦੀਪ ਸਿੰਘ, ਰਜਿੰਦਰਪਾਲ ਸਿੰਘ, ਗੁਰਪ੍ਰੀਤ ਸਿੰਘ, ਹਰਕਮਲ ਸਿੰਘ, ਭੁਪਿੰਦਰ ਸਿੰਘ, ਸੁਖਦੀਪ ਸਿੰਘ ਆਦਿ ਸ਼ਾਮਿਲ ਸਨ |
Ad Position 22
No active advertisement
ਪਿਛਲੀ ਖ਼ਬਰ ਅਲਾਇੰਸ ਕਲੱਬ ਇੰਟਰਨੈਸ਼ਨਲ ਡਿਸਟਿ੍ਕਟ-119 ਵਲੋਂ ਐਲੀ. ਅਸ਼ੋਕ ਪੁਰੀ ਦੇ ਸਨਮਾਨ 'ਚ ਸਮਾਗਮ ਅਗਲੀ ਖ਼ਬਰ ਅਮਰੀਕਾ ਵਿਚ ਹੋਈ ਨੌਜਵਾਨ ਦੀ ਮੌਤ 'ਤੇ ਸੁਸਾਇਟੀ ਵਲੋਂ ਭੇਜੀ 21 ਲੱਖ 11 ਹਜ਼ਾਰ ਦੀ ਰਾਸ਼ੀ ਪਰਿਵਾਰ ਨੂੰ ਕੀਤੀ ਭੇਟ
Ad Position 24